Home ਤਾਜ਼ਾ ਖਬਰਾਂ ਸਰੂਪ ਸਿੰਗਲਾ ਨੂੰ ਫੋਨ ’ਤੇ ਮਿਲੀ ਧਮਕੀ

ਸਰੂਪ ਸਿੰਗਲਾ ਨੂੰ ਫੋਨ ’ਤੇ ਮਿਲੀ ਧਮਕੀ

0
ਸਰੂਪ ਸਿੰਗਲਾ ਨੂੰ ਫੋਨ ’ਤੇ ਮਿਲੀ ਧਮਕੀ

ਚੰਡੀਗੜ੍ਹ, 21 ਜਨਵਰੀ, ਹ.ਬ. : ਪੰਜਾਬ ਵਿੱਚ ਗੈਂਗਸਟਰਾਂ ਅਤੇ ਸਥਾਨਕ ਲੋਕਾਂ ਵੱਲੋਂ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਲਗਾਤਾਰ ਜਾਰੀ ਹਨ। ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਬਠਿੰਡਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੂੰ ਧਮਕੀ ਦਿੱਤੀ ਗਈ ਹੈ। ਸਿੰਗਲਾ ਨੂੰ ਉਸ ਦੇ ਮੋਬਾਈਲ ਫੋਨ ’ਤੇ ਧਮਕੀਆਂ ਮਿਲੀਆਂ ਹਨ। ਇਸ ਸਬੰਧੀ ਉਹ ਜਲਦੀ ਹੀ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਵੀ ਕਰਨਗੇ। ਸਰੂਪ ਚੰਦ ਸਿੰਗਲਾ ਨੂੰ ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਉਸ ਨੇ 22 ਜਨਵਰੀ ਨੂੰ ਅੰਮ੍ਰਿਤਸਰ ਜਾਣਾ ਹੈ ਤਾਂ ਉਹ ਪੂਰੀ ਤਿਆਰੀ ਨਾਲ ਜਾਵੇ। ਦੋਸ਼ੀ ਕਾਲਰ ਕੋਲ ਸਿੰਗਲਾ ਦੀ ਗੱਡੀ ਦਾ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਪਹਿਲਾਂ ਹੀ ਮੌਜੂਦ ਹੈ। ਉਸ ਨੇ ਸਿੰਗਲਾ ਨੂੰ ਧਮਕੀ ਦਿੱਤੀ ਕਿ ਉਹ ਆਪਣੇ ਬਾਡੀਗਾਰਡ, ਗੰਨਮੈਨ ਅਤੇ ਡਰਾਈਵਰ ਨਾਲ ਆਪਣੀ ਚਿੱਟੇ ਰੰਗ ਦੀ ਇਨੋਵਾ ਕ੍ਰੇਸਟਾ ਗੱਡੀ ਵਿਚ ਅੰਮ੍ਰਿਤਸਰ ਜਾਣ। ਨਾਲ ਹੀ ਆਪਣੇ ਪਰਿਵਾਰ ਨੂੰ ਵੀ ਮਿਲ ਲਵੇ।
ਫੋਨ ਕਰਨ ਵਾਲਾ ਸਰੂਪ ਸਿੰਗਲਾ ਨੂੰ ਧਮਕੀਆਂ ਦਿੰਦਾ ਸੁਣਾਈ ਦੇ ਰਿਹਾ ਹੈ ਕਿ ਉਸ ਨੇ ਕਰੀਬ 20-25 ਦਿਨ ਪਹਿਲਾਂ ਵੀ ਉਸ ਨੂੰ ਇੱਜ਼ਤ ਨਾਲ ਸਮਝਾਇਆ ਸੀ। ਇਸ ਦੇ ਬਾਵਜੂਦ ਸਿੰਗਲਾ ਨੇ 14-15 ਜਨਵਰੀ ਨੂੰ ਸ਼ਕਤੀ ਪ੍ਰਦਰਸ਼ਨ ਕਰਨ ਦੇ ਚੱਕਰ ਵਿਚ ਪੰਗਾ ਲੈ ਲਿਆ। ਅੰਮ੍ਰਿਤਸਰ ਵਿਚ ਮਾਰੇ ਗਏ ਹਿੰਦੂ ਨੇਤਾ ਸੂਰੀ ਦਾ ਊੁਦਾਹਰਣ ਦਿੰਦੇ ਹੋਏ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਵੀ ਹਿੰਦੂਆਂ ਦੇ ਨਾਂ ’ਤੇ ਕਾਫੀ ਕੁਝ ਲੈ ਕੇ ਚਲਦਾ ਸੀ। ਲੇਕਿਨ ਸਾਡੇ ਸ਼ੇਰ ਭਰਾਵਾਂ ਨੇ ਉਸ ਦਾ ਕੀ ਹਾਲ ਕੀਤਾ, ਪਤਾ ਹੈ ਨਾ।