Home ਤਾਜ਼ਾ ਖਬਰਾਂ ਅਕਾਲੀ ਦਲ ਵਿਚ ਬਗਾਵਤ ਤੇਜ਼ ਹੋਈ

ਅਕਾਲੀ ਦਲ ਵਿਚ ਬਗਾਵਤ ਤੇਜ਼ ਹੋਈ

0
ਅਕਾਲੀ ਦਲ ਵਿਚ ਬਗਾਵਤ ਤੇਜ਼ ਹੋਈ

ਚੰਡੀਗੜ੍ਹ, 28 ਜੁਲਾਈ, ਹ.ਬ. : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਬਗਾਵਤ ਤੇਜ਼ ਹੋ ਗਈ ਹੈ। ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਨਹੀਂ ਆਏ। ਹੁਣ ਉਨ੍ਹਾਂ ਨੇ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਸਿੱਧੇ ਕੋਰ ਕਮੇਟੀ ਵਿਚ ਰੱਖਣ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਇਸ ਨੂੰ ਸਮੀਖਿਆ ਕਮੇਟੀ ਨੂੰ ਭੇਜਿਆ ਜਾਣਾ ਚਾਹੀਦਾ ਸੀ।