
ਅਮਰੀਕੀ ਰਾਸ਼ਟਰਪਤੀ ਦੇ ਦੌਰੇ ਬਾਰੇ ਕਿਸੇ ਨੂੰ ਭਿਣਕ ਵੀ ਨਾ ਲੱਗੀ
ਕੀਵ, 20 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਅਚਾਨਕ ਯੂਕਰੇਨ ਦੀ ਰਾਜਧਾਨੀ ਕੀਵ ਪੁੱਜ ਗਏ। ਬਾਇਡਨ ਦੀ ਯੂਕਰੇਨ ਫੇਰੀ ਬਾਰੇ ਕਿਸੇ ਨੂੰ ਭਿਣਕ ਵੀ ਨਾ ਲੱਗੀ ਅਤੇ ਵਲੌਦੋਮੀਰ ਜ਼ੈਲੈਂਸਕੀ ਉਨ੍ਹਾਂ ਦਾ ਸਵਾਗਤ ਕਰਦੇ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਰੇਲਗੱਡੀ ਰਾਹੀਂ ਕੀਵ ਪਹੁੰਚੇ। ਮੀਡੀਆ ਰਿਪੋਰਟਾਂ ਮੁਤਾਬਕ ਜੋਅ ਬਾਇਡਨ ਦੇ ਕੀਵ ਪੁੱਜਣ ਤੋਂ ਪਹਿਲਾਂ ਇਲਾਕੇ ਨੂੰ ਨੋ ਫਲਾਈ ਜ਼ੋਨ ਬਣਾ ਦਿਤਾ ਗਿਆ ਅਤੇ ਇਸ ਦੌਰਾਨ ਅਮਰੀਕੀ ਮਿਜ਼ਾਈਲ ਸ਼ੀਲਡ ਐਕਟਿਵ ਮੋਡ ਵਿਚ ਰਹੀ।