ਅਜਨਾਲਾ, 11 ਮਾਰਚ, ਹ.ਬ. : ਕੋਰੋਨਾ ਨੂੰ ਹਰਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਵੀਰਵਾਰ ਨੂੰ ਅਜਨਾਲਾ ਵਿਚ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਜਨਾਲਾ ਤੋਂ ਸਾਬਕਾ ਵਿਧਾÎੲਕ ਅਮਰਪਾਲ ਸਿੰਘ ਬੋਨੀ ਨੂੰ ਚੋਣਾਂ ਵਿਚ ਉਤਾਰਨ ਦਾ ਐਲਾਨ ਕੀਤਾ। ਰੈਲੀ ਦੇ ਮੰਚ ਤੋਂ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਸਰਕਾਰ ਤੋਂ ਡਰ ਰਹੇ ਹਨ।ਇਸੇ ਕਾਰਨ ਉਨ੍ਹਾਂ ਨੇ ਕਣਕ ਦੀ ਅਗਾਮੀ ਫਸਲ ਦੀ ਡੀਬੀਟੀ ਯੋਜਨਾ ਲਾਗੂ ਕਰਨ ਤੋਂ ਰੋਕਣ ਦੇ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਰੈਲੀ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਕੇਂਦਰ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਨਾਲ ਨਾਲ ਸਰਨਾ ਅਤੇ ਜੀਕੇ ਗੁੱਟਾਂ ਨਾਲ ਮਿਲ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਚੋਣ ਰੋਕਣ ਦੇ ਲਈ ਮਿਲੀਭੁਗਤ ਕੀਤੀ। ਦਿੱਲੀ ਹਾਈ ਕੋਰਟ ਅਤੇ ਦਿੱਲੀ ਗੁਰਦੁਆਰਾ ਚੋਣ ਕਮਿਸ਼ਨ ਵਲੋਂ 25 ਅਪ੍ਰੈਲ ਨੂੰ ਹੋਣ ਵਾਲੀ ਡੀਐਸਜੀਪੀਸੀ ਚੋਣ ਲੜਨ ਤੋਂ ਰੋਕਣ ਵਾਲੇ ਫੈਸਲੇ ’ਤੇ ਰੋਕ ਲਾ ਕੇ ਉਨ੍ਹਾਂ ਦੀ ਸਾਜਿਸ਼ ਨੂੰ ਅਫਸ਼ਲ ਕਰ ਦਿੱਤਾ ਹੈ।

