ਅਜੀਤ ਸਿੰਘ ਕਤਲਕਾਂਡ : ਸੁਨੀਲ ਰਾਠੀ ਗਿਰੋਹ ਦਾ ਸ਼ੂਟਰ ਬੰਟੀ ਗ੍ਰਿਫ਼ਤਾਰ

ਲਖਨਊ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਯੂਪੀ ਦੀ ਰਾਜਧਾਨੀ ਲਖਨਊ ਦੇ ਚਰਚਿਤ ਅਜੀਤ ਸਿੰਘ ਕਤਲਕਾਂਡ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਦੌਰ ਜਾਰੀ ਹੈ। ਹੁਣ ਪੁਲਿਸ ਨੇ ਸੁਨੀਲ ਰਾਠੀ ਗਿਰੋਹ ਦੇ ਮੁੱਖ ਸ਼ੂਟਰ ਬੰਟੀ ਉਰਫ਼ ਮੁਸਤਫ਼ਾ ਨੂੰਗ੍ਰਿਫ਼ਤਾਰ ਕੀਤਾ ਹੈ।
ਬੰਟੀ ਨੂੰ ਲਖਨਊ ਪੁਲਿਸ ਨੇ ਪੌਲੀਟੈਕਨਿਕ ਚੌਰਾਹੇ ਤੋਂ ਉਸ ਸਮੇਂ ਦਬੋਚ ਲਿਆ, ਜਦੋਂ ਉਹ ਉੱਥੋਂ ਕਿਤੇ ਭੱਜਣ ਦੀ ਤਾਕ ਵਿੱਚ ਸੀ। ਦੋਸ਼ ਹੈ ਕਿ ਬੰਟੀ ਵੀ ਅਜੀਤ ਸਿੰਘ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਵਿੱਚ ਸ਼ਾਮਲ ਸੀ। ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਦੱਸ ਦੇਈਏ ਕਿ ਅਜੀਤ ਸਿੰਘ ’ਤੇ 6 ਸ਼ੂਟਰਾਂ ਨੇ ਗੋਲੀਆਂ ਚਲਾਈਆਂ ਸਨ। ਇਨ੍ਹਾਂ ਵਿੱਚ ਗਿਰਧਾਰੀ ਉਰਫ਼ ਬੰਟੀ ਉਰਫ਼ ਮੁਸਤਫ਼ਾ, ਸੰਦੀਪ ਸਿੰਘ ਬਾਬਾ, ਰਾਜੇਸ਼ ਤੋਮਰ, ਸ਼ਿਵੇਂਦਰ ਅੰਕੁਰ ਸਿੰਘ ਅਤੇ ਰਵੀ ਯਾਦਵ ਸ਼ਾਮਲ ਸਨ। ਗਿਰਧਾਰੀ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ। ਮੂਲ ਰੂਪ ਵਿੱਚ ਹਰਿਆਣਾ ਦਾ ਵਾਸੀ ਬੰਟੀ ਪੱਛਮੀ ਉੱਤਰ ਪ੍ਰਦੇਸ਼ ਦੇ ਸੁਨੀਲ ਰਾਠੀ ਦਾ ਨਜ਼ਦੀਕੀ ਦੱਸਿਆ ਜਾਂਦਾ ਹੈ। ਉਹ ਅਜੀਤ ਸਿੰਘ ਦੇ ਕਤਲ ਤੋਂ ਬਾਅਦ ਦਿੱਲੀ ਹੁੰਦੇ ਹੋਏ ਦੇਹਰਾਦੂਨ ਵੱਲ ਫਰਾਰ ਹੋ ਗਿਆ ਸੀ। ਉਹ ਸੋਮਵਾਰ ਦੀ ਸ਼ਾਮਲ ਲਖਨਊ ਆਇਆ ਸੀ ਅਤੇ ਕਿਤੇ ਭੱਜਣ ਦੀ ਤਾਕ ਵਿੱਚ ਸੀ। ਉਸ ਦੀ ਸੂਹ ਮਿਲਦੇ ਹੀ ਪੁਲਿਸ ਨੇ ਘੇਰਾਬੰਦੀ ਕਰਕੇ ਉਸ ਨੂੰ ਪੌਲੀਟੈਕਨਿਕ ਚੌਰਾਹੇ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ।
ਲਖਨਊ ਦੇ ਪੁਲਿਸ ਕਮਿਸ਼ਨਰ ਡੀਕੇ ਠਾਕੁਰ ਨੇ ਇਸ ਸਬੰਧੀ ਦੱਸਿਆ ਕਿ ਅਜੀਤ ਸਿੰਘ ਕਤਲਕਾਂਡ ਵਿੱਚ ਬੰਟੀ ਇੱਕ ਸ਼ੂਟਰ ਸੀ। ਉਸ ਦੇ ਸਿਰ ’ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ।

Video Ad
Video Ad