Home ਤਾਜ਼ਾ ਖਬਰਾਂ ਅਟਾਰੀ ਬਾਰਡਰ ’ਤੇ ਤਿਰੰਗਾ ਲਹਿਰਾਇਆ

ਅਟਾਰੀ ਬਾਰਡਰ ’ਤੇ ਤਿਰੰਗਾ ਲਹਿਰਾਇਆ

0
ਅਟਾਰੀ ਬਾਰਡਰ ’ਤੇ ਤਿਰੰਗਾ ਲਹਿਰਾਇਆ

ਅਟਾਰੀ, 26 ਜਨਵਰੀ, ਹ.ਬ. : ਦੇਸ਼ ਦਾ 74ਵਾਂ ਗਣਤੰਤਰ ਦਿਵਸ ਪੂਰੇ ਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਇਸ ਖੁਸ਼ੀ ਵਿੱਚ ਅੱਜ ਅਟਾਰੀ ਬਾਰਡਰ, ਅੰਮ੍ਰਿਤਸਰ ਵਿਖੇ ਵੱਖਰੇ ਤੌਰ ’ਤੇ ਇਹ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਰਸਮ ਅਦਾ ਕੀਤੀ ਗਈ। ਦੇਸ਼ ਦੀ ਅਜ਼ਾਦੀ ਲਈ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ ਪਰ ਇਹ ਆਪਣਾ ਫਰਜ਼ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ ਤਾਂ ਜੋ ਦੇਸ਼ ਦੇ ਲੋਕ ਸ਼ਾਂਤੀ ਦੀ ਨੀਂਦ ਸੌਂ ਸਕਣ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਭਾਰਤੀ ਰੇਂਜਰਾਂ ਵੱਲੋਂ ਪਾਕਿਸਤਾਨ ਰੇਂਜਰਾਂ ਨੂੰ ਮਠਿਆਈਆਂ ਦਿੱਤੀਆਂ ਜਾਂਦੀਆਂ ਹਨ ਪਰ ਅੱਜ ਪਾਕਿਸਤਾਨ ਦੇ ਰੇਂਜਰਾਂ ਦੀ ਤਰਫੋਂ ਮਠਿਆਈਆਂ ਦਿੰਦੇ ਹੋਏ ਮੀਡੀਆ ਨੂੰ ਕਵਰੇਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਪਾਕਿਸਤਾਨ ਦੇ ਰੇਂਜਰਾਂ ਨੂੰ ਮਠਿਆਈਆਂ ਦੇਣ ਦੀ ਰਸਮ ਬੀਐਸਐਫ ਅਧਿਕਾਰੀਆਂ ਨੇ ਬਿਨਾਂ ਮੀਡੀਆ ਕਵਰੇਜ ਦੇ ਨਿਭਾਈ।