Home ਤਾਜ਼ਾ ਖਬਰਾਂ ਅਟਾਰੀ ਬਾਰਡਰ ’ਤੇ ਮਨਾਏ ਗਏ ਆਜ਼ਾਦੀ ਦੇ ਜਸ਼ਨ

ਅਟਾਰੀ ਬਾਰਡਰ ’ਤੇ ਮਨਾਏ ਗਏ ਆਜ਼ਾਦੀ ਦੇ ਜਸ਼ਨ

0
ਅਟਾਰੀ ਬਾਰਡਰ ’ਤੇ ਮਨਾਏ ਗਏ ਆਜ਼ਾਦੀ ਦੇ ਜਸ਼ਨ

ਬਾਰਸ਼ ਦੇ ਵਿਚ ਬੀਐਸਐਫ ਨੇ ਪਾਕਿ ਰੇਂਜਰਸ ਨੂੰ ਦਿੱਤੀ ਮਠਿਆਈ
ਅੰਮ੍ਰਿਤਸਰ, 15 ਅਗਸਤ, ਹ.ਬ. : ਭਾਰਤ ਦੇ ਆਜ਼ਾਦੀ ਦਿਵਸ ਦੇ ਮੌਕੇ ’ਤੇ ਸੋਮਵਾਰ ਨੂੰ ਪੰਜਾਬ ਦੀ ਅਟਾਰੀ ਸਰਹੱਦ ਨੂੰ ਥੋੜ੍ਹੇ ਸਮੇਂ ਲਈ ਖੋਲ੍ਹ ਦਿੱਤਾ ਗਿਆ। ਇਸ ਦੌਰਾਨ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਪਾਕਿਸਤਾਨ ਰੇਂਜਰਾਂ ਦੇ ਜਵਾਨ ਜ਼ੀਰੋ ਲਾਈਨ ’ਤੇ ਇਕੱਠੇ ਹੋਏ। ਭਾਰਤ ਨੇ ਆਜ਼ਾਦੀ ਦਿਵਸ ਮੌਕੇ ਪਾਕਿ ਰੇਂਜਰਾਂ ਨੂੰ ਮਠਿਆਈਆਂ ਦਿੱਤੀਆਂ। ਇਸ ਦੇ ਨਾਲ ਹੀ ਪਾਕਿ ਰੇਂਜਰਾਂ ਨੇ ਵੀ ਪਿਆਰ ਦਾ ਸੰਦੇਸ਼ ਦਿੰਦੇ ਹੋਏ ਵਧਾਈਆਂ ਦਿੱਤੀਆਂ।
ਬੀਐਸਐਫ ਦੇ ਜਵਾਨਾਂ ਨੇ ਪਾਕਿ ਰੇਂਜਰਾਂ ਨੂੰ ਮਠਿਆਈਆਂ ਦੇਣ ਦੀ ਰਸਮ ਅਦਾ ਕੀਤੀ। 15 ਅਗਸਤ ਨੂੰ ਭਾਰਤ ਅਪਣਾ 75ਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪਾਕਿਸਤਾਨ ਨੇ ਐਤਵਾਰ 14 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮਨਾਇਆ। ਪੈ ਰਹੇ ਮੀਂਹ ਵਿਚ ਸੋਮਵਾਰ ਨੂੰ ਮਠਿਆਈਆਂ ਵੰਡਣ ਦੀ ਰਸਮ ਅਦਾ ਕੀਤੀ ਗਈ।