ਅਦਾਕਾਰਾ ਕੋਇਨਾ ਮਿੱਤਰਾ ਦੇ ਪਿਤਾ ਦਾ ਦੇਹਾਂਤ, ਲੰਬੇ ਸਮੇਂ ਤੋਂ ਬਿਮਾਰ ਸਨ

ਮੁੰਬਈ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਸ਼ਹੂਰ ਮਾਡਲ ਤੇ ਬਾਲੀਵੁੱਡ ਅਦਾਕਾਰਾ ਕੋਇਨਾ ਮਿੱਤਰਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਬਿਸ਼ਵਨਾਥ ਮਿੱਤਰਾ 73 ਸਾਲ ਦੇ ਸਨ। ਉਨ੍ਹਾਂ ਦੀ ਮੌਤ ਕੋਲਕਾਤਾ ‘ਚ ਹੋਈ, ਜਿੱਥੇ ਕੋਇਨਾ ਇੱਕ ਸਾਲ ਤੋਂ ਰਹਿ ਰਹੀ ਸੀ। ਬਾਲੀਵੁੱਡ ਫ਼ਿਲਮ ‘ਮੁਸਾਫਿਰ’ ‘ਚ ਆਪਣੀ ਪਛਾਣ ਬਣਾਉਣ ਵਾਲੀ ਕੋਇਨਾ ਮਿੱਤਰ ਨੇ 5 ਮਾਰਚ ਨੂੰ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਸੀ।
ਕੋਇਨਾ ਨੇ ਆਪਣੀ ਪੋਸਟ ‘ਚ ਲਿਖਿਆ ਸੀ, “ਪਿਤਾ ਜੀ ਅਸੀਂ ਫਿਰ ਮਿਲਾਂਗੇ, ਇਕ ਹੋਰ ਜ਼ਿੰਦਗੀ, ਇਕ ਹੋਰ ਕਹਾਣੀ।” ਪਰ ਮੀਡੀਆ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅਤੇ ਕਿਸੇ ਨੂੰ ਵੀ ਇਸ ਖ਼ਬਰ ਬਾਰੇ ਪਤਾ ਨਹੀਂ ਲੱਗਿਆ। 10 ਫ਼ਰਵਰੀ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਇਕ ਅੰਗਰੇਜ਼ੀ ਵੈਬਸਾਈਟ ‘ਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਕੋਇਨਾ ਪਿਛਲੇ 12-13 ਮਹੀਨਿਆਂ ਤੋਂ ਮੁੰਬਈ ਤੇ ਕੋਲਕਾਤਾ ਵਿਚਾਲੇ ਫਸੀ ਹੋਈ ਸੀ। ਉਨ੍ਹਾਂ ਦੇ ਪਿਤਾ ਠੀਕ ਨਹੀਂ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਅਤੇ ਫਿਰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਉਹ ਦਰਦ ਨਾਲ ਜੂਝ ਰਹੇ ਸਨ ਅਤੇ ਡਾਕਟਰਾਂ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਹਾਲਤ ‘ਚ ਸੁਧਾਰ ਨਹੀਂ ਹੋ ਰਿਹਾ ਸੀ।
ਦੱਸ ਦੇਈਏ ਕਿ ਕੋਇਨਾ ਆਪਣੇ ਪਿਤਾ ਦੇ ਬਹੁਤ ਨੇੜੇ ਸੀ। ਕੋਇਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਕਿਡਨੀ ਫੇਲ੍ਹ ਹੋਣ ਕਾਰਨ ਹੋਈ। ਕੋਇਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਵੀ ਸੀ। ਇਸ ਕਾਰਨ ਉਨ੍ਹਾਂ ਨੂੰ ਪਹਿਲਾਂ ਗਲੂਕੋਮਾ ਹੋ ਗਿਆ ਅਤੇ ਫਿਰ ਬਾਅਦ ‘ਚ ਕਿਡਨੀ ਖਰਾਬ ਹੋ ਗਈ ਸੀ। ਕੋਇਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਕਈ ਵਾਰ ਡਾਇਲਸਿਸ ਕੀਤੀ ਗਈ ਸੀ। ਕੋਇਨਾ ਦੀ ਮਾਂ ਕੋਲਕਾਤਾ ‘ਚ ਰਹਿੰਦੀ ਹੈ ਅਤੇ ਉਹ ਇਸ ਸਮੇਂ ਯਾਤਰਾ ਨਹੀਂ ਕਰ ਸਕਦੀ ਸੀ, ਇਸ ਲਈ ਕੋਇਨਾ ਨੇ ਕੋਲਕਾਤਾ ਜਾਣ ਦਾ ਫ਼ੈਸਲਾ ਕੀਤਾ।

Video Ad
Video Ad