ਅਦਾਕਾਰ ਵਿੱਕੀ ਕੌਸ਼ਲ ਤੇ ਭੂਮੀ ਪੇਡਨੇਕਰ ਨੂੰ ਹੋਇਆ ਕੋਰੋਨਾ

ਮੁੰਬਈ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਅਤੇ ਅਦਾਕਾਰ ਵਿੱਕੀ ਕੌਸ਼ਲ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ। ਇਨ੍ਹਾਂ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਜਾਣਕਾਰੀ ਦਿੱਤੀ। ਭੂਮੀ ਪੇਡਨੇਕਰ ਨੇ ਲਿਖਿਆ, “ਮੇਰੇ ਸਰੀਰ ‘ਚ ਕੋਰੋਨਾ ਦੇ ਹਲਕੇ ਲੱਛਣ ਮਿਲੇ ਹਨ। ਮੈਂ ਡਾਕਟਰਾਂ ਦੀ ਦੇਖ-ਰੇਖ ‘ਚ ਹਾਂ ਅਤੇ ਸਾਰੀਆਂ ਸਾਵਧਾਨੀਆਂ ਵਰਤ ਰਹੀ ਹਾਂ। ਜਿਹੜੇ ਵੀ ਲੋਕ ਮੇਰੇ ਸੰਪਰਕ ‘ਚ ਆਏ ਹਨ, ਉਨ੍ਹਾਂ ਨੂੰ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ। ਦੋਵੇਂ ਕਲਾਕਾਰ ਇਸ ਸਮੇਂ ਹੋਮ ਕੁਆਰੰਟੀਨ ‘ਚ ਹਨ।”

Video Ad

ਦੂਜੇ ਪਾਸੇ ‘ਭਾਬੀ ਜੀ ਘਰ ਪਰ ਹੈਂ’ ਫੇਮ ਸ਼ੁਭਾਂਗੀ ਅਤਰੇ, ‘ਗੁੱਡਨ ਤੁਮਸੇ ਨਾ ਹੋ ਪਾਏਗਾ’ ਫੇਮ ਕਨਿਕਾ ਮਾਨ, ਨਾਰਾਇਣੀ ਸ਼ਾਸਤਰੀ ਅਤੇ ‘ਯੇ ਹੈਂ ਚਾਹਤੇਂ’ ਫੇਮ ਅਬਰਾਰ ਕਾਜ਼ੀ, ‘ਕੁਰਬਾਨ ਹੁਆ’ ਸੀਰੀਜ਼ ਦੇ ਲੀਡ ਅਦਾਕਾਰ ਰਾਜਵੀਰ ਸਿੰਘ ਅਤੇ ਪ੍ਰੋਡਿਊਸਰ ਰਾਜਨ ਸ਼ਾਹੀ ਵੀ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਇਸ ਤੋਂ ਪਹਿਲਾਂ ਰੁਪਾਲੀ ਗਾਂਗੁਲੀ ਦੀ ਅਨੁਪਮਾ ਦੀ ਟੈਸਟ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਫਿਲਹਾਲ ਇਹ ਸਾਰੇ ਅਦਾਕਾਰ ਹੋਮ ਕੁਆਰੰਟੀਨ ਹਨ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ‘ਚ ਪਿਛਲੇ 24 ਘੰਟੇ ‘ਚ 222 ਕੋਰੋਨਾ ਪਾਜ਼ੀਟਿਵ ਲੋਕਾਂ ਦੀ ਮੌਤ ਹੋ ਗਈ। ਇੱਥੇ ਹੁਣ ਤਕ 30,10,597 ਲੋਕ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਮਰਨ ਵਾਲਿਆਂ ਦੀ ਗਿਣਤੀ 55,878 ਹੋ ਗਈ ਹੈ। ਕੁਲ ਮਾਮਲਿਆਂ ‘ਚ ਮਹਾਰਾਸ਼ਟਰ ਦੀ ਤੁਲਨਾ ਦੂਜੇ ਦੇਸ਼ਾਂ ਨਾਲ ਕਰੀਏ ਤਾਂ ਇਹ 10ਵੇਂ ਨੰਬਰ ‘ਤੇ ਹੈ। ਇਸ ਤੋਂ ਵੱਧ ਮਾਮਲੇ ਅਮਰੀਕਾ, ਬ੍ਰਾਜ਼ੀਲ, ਭਾਰਤ, ਫ਼ਰਾਂਸ, ਰੂਸ, ਬ੍ਰਿਟੇਨ, ਇਟਲੀ, ਤੁਰਕੀ ਤੇ ਸਪੇਨ ‘ਚ ਹਨ।

Video Ad