Home ਭਾਰਤ ਅਨਿਲ ਦੇਸ਼ਮੁਖ ਨੇ 1600 ਬਾਰ-ਰੈਸਟੋਰੈਂਟਾਂ ਤੋਂ ਵਸੂਲੀ ਕਰਨੀ ਲਈ ਕਿਹਾ ਸੀ : ਵਾਜੇ

ਅਨਿਲ ਦੇਸ਼ਮੁਖ ਨੇ 1600 ਬਾਰ-ਰੈਸਟੋਰੈਂਟਾਂ ਤੋਂ ਵਸੂਲੀ ਕਰਨੀ ਲਈ ਕਿਹਾ ਸੀ : ਵਾਜੇ

0
ਅਨਿਲ ਦੇਸ਼ਮੁਖ ਨੇ 1600 ਬਾਰ-ਰੈਸਟੋਰੈਂਟਾਂ ਤੋਂ ਵਸੂਲੀ ਕਰਨੀ ਲਈ ਕਿਹਾ ਸੀ : ਵਾਜੇ

ਮੁੰਬਈ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਐਨਆਈਏ ਦੀ ਜਾਂਚ ਦੌਰਾਨ ਸਚਿਨ ਵਾਜੇ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਅਤੇ ਮੰਤਰੀ ਅਨਿਲ ਪਰਬ ਬਾਰੇ ਵੱਡੇ ਖੁਲਾਸੇ ਕੀਤੇ ਹਨ। ਸੂਤਰਾਂ ਅਨੁਸਾਰ ਐਨਆਈਏ ਨੂੰ ਲਿਖਤੀ ਬਿਆਨ ‘ਚ ਵਾਜੇ ਨੇ ਮੰਨਿਆ ਹੈ ਕਿ ਅਨਿਲ ਦੇਸ਼ਮੁਖ ਨੇ ਉਸ ਨੂੰ ਬਾਰ ਅਤੇ ਰੈਸਟੋਰੈਂਟ ਤੋਂ ਵਸੂਲੀ ਕਰਨ ਲਈ ਕਿਹਾ ਸੀ। ਵਾਜੇ ਨੇ ਦੱਸਿਆ ਕਿ ਅਨਿਲ ਦੇਸ਼ਮੁਖ ਕਿਹਾ ਸੀ ਕਿ ਮੈਨੂੰ 1600 ਬਾਰ-ਰੈਸਟੋਰੈਂਟਾਂ ਤੋਂ ਵਸੂਲੀ ਕਰਨੀ ਹੈ। ਵਾਜੇ ਨੇ ਇਹ ਵੀ ਕਿਹਾ ਕਿ ਉਸ ਨੇ ਵਸੂਲੀ ਤੋਂ ਇਨਕਾਰ ਕਰ ਦਿੱਤਾ ਸੀ।

ਸਚਿਨ ਵਾਜੇ ਨੇ ਆਪਣੇ ਬਿਆਨ ‘ਚ ਕਿਹਾ ਕਿ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਉਨ੍ਹਾਂ ਦੀ ਬਹਾਲੀ ਦਾ ਵਿਰੋਧ ਕੀਤਾ ਸੀ। ਉਹ ਚਾਹੁੰਦੇ ਸਨ ਕਿ ਸਚਿਨ ਵਾਜੇ ਦੀ ਬਹਾਲੀ ਮੁੜ ਰੱਦ ਕਰ ਦਿੱਤੀ ਜਾਵੇ। ਇਹ ਗੱਲ ਖੁਦ ਅਨਿਲ ਦੇਸ਼ਮੁਖ ਨੇ ਉਨ੍ਹਾਂ ਨੂੰ ਦੱਸੀ ਸੀ। ਹਾਲਾਂਕਿ ਦੇਸ਼ਮੁਖ ਨੇ ਇਸ ਦੇ ਬਦਲੇ ਵਾਜੇ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਵਾਜੇ ਨੇ ਮਹਾਰਾਸ਼ਟਰ ਦੇ ਇਕ ਹੋਰ ਮੰਤਰੀ ਅਨਿਲ ਪਰਬ ‘ਤੇ ਵੀ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਅਨਿਲ ਪਰਬ ਨੇ ਉਸ ਨੂੰ 50 ਠੇਕੇਦਾਰਾਂ ਤੋਂ 2-2 ਕਰੋੜ ਰੁਪਏ ਦੀ ਵਸੂਲੀ ਕਰਨ ਲਈ ਕਿਹਾ ਸੀ।