ਅੰਮ੍ਰਿਤਸਰ, 25 ਮਈ, ਹ.ਬ. : ਅੰਮ੍ਰਿਤਸਰ ’ਚ ਗੈਂਗਸਟਰ ਜਰਨੈਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸਠਿਆਲਾ ਪਿੰਡ ’ਚ ਸਵਿਫਟ ਕਾਰ ’ਚ ਆਏ ਗੋਪੀ ਘਨਸ਼ਿਆਮਪੁਰੀਆ ਗੈਂਗ ਦੇ 4 ਨਕਾਬਪੋਸ਼ ਬਦਮਾਸ਼ਾਂ ਨੇ ਜਰਨੈਲ ਨੂੰ ਕਰੀਬ 24 ਗੋਲੀਆਂ ਮਾਰੀਆਂ ਸਨ। ਬਦਮਾਸ਼ਾਂ ਨੇ ਉਸ ਨੂੰ ਘਰ ਦੇ ਨੇੜੇ ਦੁਕਾਨ ਦੇ ਬਾਹਰ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਬਾਅਦ ਵਿੱਚ ਉਹ ਉਥੋਂ ਭੱਜ ਗਏ। ਇਸ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ। ਜਿਸ ਵਿਚ ਨਕਾਬਪੋਸ਼ ਬਦਮਾਸ਼ ਦੁਕਾਨ ਦੇ ਬਾਹਰ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਜਰਨੈਲ ਸਿੰਘ ਅੰਦਰੋਂ ਭੱਜਣ ਲੱਗ ਪੈਂਦਾ ਹੈ, ਉਦੋਂ ਹੀ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਉਸ ’ਤੇ ਇਕ ਤੋਂ ਬਾਅਦ ਇਕ 24 ਫਾਇਰ ਕੀਤੇ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਇਸ ਦੇ ਨਾਲ ਹੀ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅੰਮ੍ਰਿਤਸਰ ਦੇ ਪਿੰਡ ਸਠਿਆਲਾ ’ਚ ਨਕਾਬਪੋਸ਼ ਬਦਮਾਸ਼ਾਂ ਨੇ ਸਿੱਧੀਆਂ 24 ਗੋਲੀਆਂ ਚਲਾਈਆਂ, ਜਦੋਂ ਕਿ ਸੀਸੀਟੀਵੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ 15 ਮਿੰਟ ਦੀ ਘਟਨਾ ’ਚ 4 ਬਦਮਾਸ਼ਾਂ ਨੇ 25 ਰਾਊਂਡ ਫਾਇਰ ਕੀਤੇ। ਗੋਲੀਆਂ ਲੱਗਣ ਨਾਲ ਜਰਨੈਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਬਦਮਾਸ਼ ਉਸ ’ਤੇ ਗੋਲੀਆਂ ਚਲਾਉਂਦੇ ਰਹੇ। ਉਹ ਜਰਨੈਲ ਦੀ ਮੌਤ ਦਾ ਯਕੀਨ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਜਰਨੈਲ ਸਿੰਘ ਦਾ ਕਤਲ ਕਰਨ ਵਾਲੇ ਗੋਪੀ ਘਨਸ਼ਿਆਮਪੁਰੀਆ ਗੈਂਗ ਦੇ ਨਕਾਬਪੋਸ਼ ਬਦਮਾਸ਼ ਵੀ ਕਿਸੇ ਸਮੇਂ ਇਸੇ ਗੈਂਗ ਦੇ ਬਦਮਾਸ਼ ਸਨ। ਪਰ ਜਦੋਂ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤਾਂ ਉਹ ਗੋਪੀ ਘਨਸ਼ਿਆਮਪੁਰੀਆ ਗੈਂਗ ਤੋਂ ਵੱਖ ਹੋ ਗਿਆ। ਅੱਜ ਉਹ ਸਰ੍ਹੋਂ ਲੈ ਕੇ ਘਰ ਨੇੜੇ ਇੱਕ ਚੱਕੀ ’ਤੇ ਪਹੁੰਚਿਆ ਸੀ। ਉਥੋਂ ਸਰ੍ਹੋਂ ਦਾ ਤੇਲ ਕੱਢਾਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਕਤਲ ਹੋ ਗਿਆ।