
ਸ਼ੀਆ ਮਸਜਿਦ ਦੇ ਕੋਲ ਹੋਏ ਧਮਾਕੇ
ਧਮਾਕਿਆਂ ਵਿਚ 18 ਲੋਕ ਹੋਏ ਜ਼ਖ਼ਮੀ
ਕਾਬੁਲ, 6 ਅਗਸਤ, ਹ.ਬ. : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਦੇਰ ਰਾਤ ਇਕ ਸ਼ੀਆ ਮਸਜਿਦ ਨੇੜੇ ਹੋਏ ਦੋ ਲੜੀਵਾਰ ਧਮਾਕਿਆਂ ’ਚ 8 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਮਸਜਿਦ ਦੇ ਕੋਲ ਖੜ੍ਹੀ ਇਕ ਗੱਡੀ ’ਚ ਧਮਾਕਾ ਹੋਇਆ। ਤਾਲਿਬਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸਲਾਮਿਕ ਸਟੇਟ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਧਮਾਕਾ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।