Home ਦੁਨੀਆ ਅਫਗਾਨਿਸਤਾਨ ਵਿਚ ਹਵਾਈ ਹਮਲੇ, 82 ਅੱਤਵਾਦੀ ਕੀਤੇ ਢੇਰ

ਅਫਗਾਨਿਸਤਾਨ ਵਿਚ ਹਵਾਈ ਹਮਲੇ, 82 ਅੱਤਵਾਦੀ ਕੀਤੇ ਢੇਰ

0
ਅਫਗਾਨਿਸਤਾਨ ਵਿਚ ਹਵਾਈ ਹਮਲੇ, 82 ਅੱਤਵਾਦੀ ਕੀਤੇ ਢੇਰ

ਤਹਿਰਾਨ, 5 ਅਪ੍ਰੈਲ, ਹ.ਬ. : ਅਫ਼ਗਾਨਿਸਤਾਨ ’ਚ ਤਾਲਿਬਾਨ ਅੱਤਵਾਦੀਆਂ ਦੇ ਵੱਖ-ਵੱਖ ਟਿਕਾਣਿਆਂ ’ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ’ਚ 82 ਤੋਂ ਵੱਧ ਅੱਤਵਾਦੀ ਮਾਰੇ ਗਏ। ਇਕ ਉੱਚ ਪੁਲਿਸ ਅਧਿਕਾਰੀ ਮੁਤਾਬਕ ਲੜਾਕੂ ਜਹਾਜ਼ਾਂ ਰਾਹੀਂ ਇਹ ਹਮਲੇ ਰਾਤ ਨੂੰ ਕੀਤੇ ਗਏ। ਹਮਲੇ ’ਚ ਮਾਰੇ ਗਏ ਅੱਤਵਾਦੀਆਂ ’ਚ ਤਾਲਿਬਾਨੀ ਕਮਾਂਡਰ ਸਰਹੱਦੀ ਵੀ ਮਾਰਿਆ ਗਿਆ। ਇਸ ਦੇ ਨਾਲ ਹੀ ਇਨ੍ਹਾਂ ਅੱਤਵਾਦੀਆਂ ਦੇ ਦੋ ਟੈਂਕ ਤੇ ਕਈ ਵਾਹਨ ਵੀ ਨਸ਼ਟ ਕਰ ਦਿੱਤੇ ਗਏ। ਹਮਲੇ ’ਚ ਸੁਰੱਖਿਆ ਬਲ ਦੇ ਕਿਸੇ ਵੀ ਵੀ ਮੈਂਬਰ ਨੂੰ ਕੋਈ ਸੱਟ ਨਹੀਂ ਲੱਗੀ। ਹਮਲੇ ਬਾਰੇ ਤਾਲਿਬਾਨ ਦੇ ਬੁਲਾਰੇ ਨੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ ਹੈ। ਕੁਨਾਰ ਸੂਬੇ ਦੇ ਛਾਪਾ ਦਾਰਾ ਜ਼ਿਲ੍ਹੇ ’ਚ ਅੱਤਵਾਦੀਆਂ ਨਾਲ ਸੰਘਰਸ਼ ’ਚ ਸੁਰੱਖਿਆ ਬਲਾਂ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ। ਇਸ ਸੰਘਰਸ਼ ’ਚ 28 ਤਾਲਿਬਾਨੀ ਅੱਤਵਾਦੀ ਮਾਰੇ ਗਏ। ਇੱਥੇ ਸੁਰੱਖਿਆ ਬਲਾਂ ਦੇ ਤਿੰਨ ਮੈਂਬਰ ਤੇ ਸੱਤ ਅੱਤਵਾਦੀ ਜ਼ਖ਼ਮੀ ਹੋਏ ਹਨ। ਸੁਰੱਖਿਆ ਬਲਾਂ ਨੇ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਅੱਤਵਾਦੀਆਂ ’ਤੇ ਜ਼ੋਰਦਾਰ ਹਮਲਾ ਕੀਤਾ। ਹਿੰਸਾ ਦੀਆਂ ਹੋਰ ਘਟਨਾਵਾਂ ’ਚ 25 ਤੋਂ ਵੱਧ ਲੋਕ ਮਾਰੇ ਗਏ ਹਨ। ਅਫ਼ਗਾਨੀ ਸੁਰੱਖਿਆ ਬਲਾਂ ਨੇ ਤਾਜ਼ਾ ਹਮਲੇ ’ਚ ਤਾਲਿਬਾਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਕਾਬਿਲੇਗੌਰ ਹੈ ਕਿ ਅਫ਼ਗਾਨਿਸਤਾਨ ’ਚ ਸਥਾਈ ਸ਼ਾਂਤੀ ਲਈ ਲਗਾਤਾਰ ਅਮਰੀਕਾ ਕਈ ਦੇਸ਼ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਦੀ ਕਤਰ ਤੋਂ ਬਾਅਦ ਹੋਰਨਾਂ ਦੇਸ਼ਾਂ ’ਚ ਵੀ ਤਾਲਿਬਾਨੀ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਤੋਂ ਬਾਅਦ ਵੀ ਅਜੇ ਹਿੰਸਾ ’ਚ ਕੋਈ ਕਮੀ ਨਹੀਂ ਹੋਈ। ਤਾਲਿਬਾਨ ਬਾਰੇ ਅਮਰੀਕਾ ਦੀ ਚਿੰਤਾ ਵੱਧ ਗਈ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਗਏ ਸਮਝੌਤੇ ਮੁਤਾਬਕ ਇਕ ਮਈ ਨੂੰ ਫ਼ੌਜ ਦੀ ਵਾਪਸੀ ਕੀਤੀ ਜਾਣੀ ਹੈ। ਅਜੇ ਅਮਰੀਕਾ ਨੇ ਇਸ ਮੁੱਦੇ ’ਤੇ ਕੋਈ ਫ਼ੈਸਲਾ ਨਹੀਂ ਲਿਆ ਹੈ।