
ਕਾਬੁਲ, 16 ਅਗਸਤ, ਹ.ਬ. : ਅਫਗਾਨਿਸਤਾਨ ਦੇ ਪਰਵਾਨ ਸੂਬੇ ਦੇ ਸ਼ਿਨਵਾਰੀ ਅਤੇ ਸੀਆ ਗਾਰਡ ਜ਼ਿਲਿਆਂ ’ਚ ਹੜ੍ਹ ਕਾਰਨ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 20 ਤੋਂ ਵੱਧ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੈਂਕੜੇ ਘਰ ਤਬਾਹ ਹੋ ਗਏ ਹਨ। ਸੂਬਾਈ ਸੂਚਨਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਸ਼ਮਸ ਰਹਿਮਾਨ ਸਦੀਕੀ ਨੇ ਕਿਹਾ ਕਿ ਸੈਂਕੜੇ ਘਰ ਤਬਾਹ ਹੋ ਗਏ ਹਨ। ਅਫਗਾਨਿਸਤਾਨ ’ਚ ਭਾਰੀ ਮੀਂਹ ਅਤੇ ਤੇਜ਼ ਹੜ੍ਹ ਨੇ ਤਬਾਹੀ ਮਚਾਈ ਹੈ।
ਦੂਜੇ ਪਾਸੇ ਬੰਗਲਾਦੇਸ਼ ’ਚ ਸੋਮਵਾਰ ਨੂੰ ਦੋ ਵੱਖ-ਵੱਖ ਹਾਦਸਿਆਂ ’ਚ ਕਰੀਬ 7 ਲੋਕਾਂ ਦੀ ਮੌਤ ਹੋ ਗਈ। ਪਹਿਲਾ ਹਾਦਸਾ ਢਾਕਾ ਦੇ ਉੱਤਰਾ ਇਲਾਕੇ ’ਚ ਵਾਪਰਿਆ। ਇੱਥੇ ਬੱਸ ਰੈਪਿਡ ਟਰਾਂਜ਼ਿਟ ਪ੍ਰੋਜੈਕਟ ਦੇ ਕੰਮ ਦੌਰਾਨ ਇੱਕ ਗਾਰਡ ਸੜਕ ’ਤੇ ਚੱਲਦੀ ਕਾਰ ’ਤੇ ਡਿੱਗ ਗਿਆ। ਇਸ ਵਿੱਚ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।