ਅਫਰੀਕੀ ਦੇਸ਼ਾਂ ਵਿੱਚ ਚੀਨੀ ਹਥਿਆਰਾਂ ਦੀ ਵਿਕਰੀ ਕਾਰਨ ਟਕਰਾਅ

ਬੀਜਿੰਗ, 22 ਸਤੰਬਰ, ਹ.ਬ. : ਅਫਰੀਕੀ ਦੇਸ਼ਾਂ ਵਿੱਚ ਚੀਨੀ ਹਥਿਆਰਾਂ ਦੀ ਵਿਕਰੀ ਉੱਥੋਂ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫਰੀਕੀ ਦੇਸ਼ਾਂ ਵਿੱਚ ਚੀਨੀ ਹਥਿਆਰਾਂ ਦੀ ਵਿਕਰੀ ਕਾਰਨ ਟਕਰਾਅ ਵਧ ਰਿਹਾ ਹੈ ਅਤੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਰਹੇ ਹਨ। ਇਨਸਾਈਡ ਓਵਰ ਦੀ ਰਿਪੋਰਟ ਮੁਤਾਬਕ, ਅਫਰੀਕਾ ਦੇ ਸਬ-ਸਹਾਰਨ ਖੇਤਰ ਸਮੇਤ ਲਗਭਗ ਸਾਰੇ ਦੇਸ਼ ਛੋਟੇ ਅਤੇ ਵੱਡੇ ਹਥਿਆਰਬੰਦ ਸੰਘਰਸ਼ਾਂ ਦੀ ਲਪੇਟ ’ਚ ਹਨ। ਉਹ ਵੱਡੇ ਅੰਦਰੂਨੀ ਉਜਾੜੇ ਦਾ ਸ਼ਿਕਾਰ ਹਨ। ਹਲਕੇ ਅਤੇ ਛੋਟੇ ਹਥਿਆਰਾਂ ਦੀ ਵਿਕਰੀ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਹਥਿਆਰਾਂ ਦੇ ਵਧਣ ਦਾ ਕਾਰਨ ਮਾੜੇ ਪ੍ਰਸ਼ਾਸਨ, ਭ੍ਰਿਸ਼ਟਾਚਾਰ, ਕਮਜ਼ੋਰ ਸਰਹੱਦਾਂ, ਗ਼ਰੀਬੀ ਅਤੇ ਬੇਰੁਜ਼ਗਾਰੀ ਨੂੰ ਮੰਨਿਆ ਜਾ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਚੀਨ ਵਰਗੇ ਦੇਸ਼ ਆਪਣਾ ਰਵੱਈਆ ਨਹੀਂ ਬਦਲਦੇ ਅਤੇ ਅਫਰੀਕੀ ਦੇਸ਼ਾਂ ’ਤੇ ਹਥਿਆਰਾਂ ਦੀ ਵਿਕਰੀ ’ਤੇ ਸ਼ਰਤਾਂ ਨਹੀਂ ਲਗਾਉਂਦੇ, ਉਦੋਂ ਤੱਕ ਮਹਾਂਦੀਪ ’ਚ ਹਥਿਆਰਾਂ ਦੇ ਗ਼ੈਰ-ਕਾਨੂੰਨੀ ਪ੍ਰਸਾਰ ਨੂੰ ਰੋਕਿਆ ਨਹੀਂ ਜਾ ਸਕਦਾ। ਜੇਨਸ ਡਿਫੈਂਸ ਵੀਕਲੀ ਦੇ ਅਨੁਸਾਰ, ਸਾਰੇ 54 ਅਫਰੀਕੀ ਦੇਸ਼ਾਂ ਵਿੱਚ ਲਗਭਗ 70 ਪ੍ਰਤੀਸ਼ਤ ਬਖਤਰਬੰਦ ਫ਼ੌਜੀ ਵਾਹਨ ਚੀਨੀ ਮੂਲ ਦੇ ਹਨ ਅਤੇ ਮਹਾਂਦੀਪ ਦੇ ਸਾਰੇ ਫ਼ੌਜੀ ਵਾਹਨਾਂ ਵਿੱਚੋਂ ਲਗਭਗ 20 ਪ੍ਰਤੀਸ਼ਤ ਚੀਨ ਦੁਆਰਾ ਸਪਲਾਈ ਕੀਤੇ ਜਾਂਦੇ ਹਨ।

Video Ad
Video Ad