ਇੱਕ ਹੀ ਪਰਿਵਾਰ ਦੇ 11 ਬੱਚਿਆਂ ਸਣੇ 176 ਲੋਕਾਂ ਦੀ ਮੌਤ
ਬੁਸ਼ੂਸ਼ੂ (ਕਾਂਗੋ), 7 ਮਈ (ਹਮਦਰਦ ਨਿਊਜ਼ ਸਰਵਿਸ) : ਅਫ਼ਰੀਕੀ ਦੇਸ਼ ਕਾਂਗੋ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਕਹਿਰ ਮਚਾ ਦਿੱਤਾ, ਜਿਸ ਕਾਰਨ ਇੱਕ ਹੀ ਪਰਿਵਾਰ ਦੇ 11 ਬੱਚਿਆਂ ਸਣੇ 176 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਲੋਕ ਮਲਬੇ ’ਚ ਦਬ ਗਏ, ਜਦਕਿ ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਢਹਿ ਗਈਆਂ।
ਰਿਪੋਰਟ ਮੁਤਾਬਕ ਕਾਂਗੋ ਦੇ ਸਾਊਥ ਕਿਵੂ ਸੂਬੇ ਵਿੱਚ ਕਾਲੇਹੇ ਇਲਾਕੇ ਵਿੱਚ ਇੱਕ ਨਦੀ ਦਾ ਪਾਣੀ ਦਾ ਪੱਧਰ ਵਧ ਕਾਰਨ ਹੜ੍ਹ ਆ ਗਿਆ।