ਅਬ ਪਛਤਾਇ ਹੋਤ ਕਿਆਂ, ਜਬ ਚਿੜੀਆਂ ਚੁੱਗ ਗਈ ਖੇਤ ।

ਸਮਾਂ ਵਕਤ ਦੀ ਉਹ ਪੁੰਜੀ ਹੈ ਜਿਸਦਾ ਖੋਂ (ਗੁਮ )ਜਾਣਾ ਖੁਦ ਦਾ ਖੋ(ਗੁਮ ) ਜਾਣਾ ਹੈ ।ਘੜੀ ਚਾਹੇ ਵੱਡੇ ਆਕਾਰ ਦੀ ਹੋਵੇ ਜਾ ਛੋਟੇ ਆਕਾਰ ਦੀ ਦਿਨ -ਰਾਤ ਦੇ ਗੇੜ ਵਿੱਚ ਚੌਵੀ ਘੰਟੇ ਹੀ ਹੁੰਦੇ ਹਨ ।ਇੱਕ ਦਿਨ ਦੀ ਊਸ਼ਾ ਦੀ ਲਾਲੀ ਤੋ ਦੁਸਰੇ ਦਿਨ ਦੀ ਊਸ਼ਾ ਦੀ ਲਾਲੀ ਤੱਕ ਭਾਵੇ ਰਾਜਾਂ ਹੋਵੇ ਜਾਂ ਰੰਕ ਵਕਤ (ਸਮਾਂ ) ਕੁਦਰਤ ਵਲੋ ਸਭ ਨੂੰ ਬਰਾਬਰ ਮਿਲਦਾ ਹੈ ।ਗੱਲ ਸਿਰਫ ਇੰਨੀ ਹੀ ਹੁੰਦੀ ਹੈ ਕਿ ਕੋਈ ਇਸ ਸਮੇਂ ਰੂਪੀ ਪੂੰਜੀ ਨੂੰ ਸਂਭਾਲ ਕੇ ਵਰਤ ਕੇ ਵੱਡਾ ਮੁੱਲ
ਪੁਆ ਜਾਂਦਾ ਹੈ ।ਕੋਈ ਪਿਆ ਖਾਲੀ ਹੱਥ ਹੀ ਮਲਦਾ ਰਹਿ ਜਾਂਦਾ ਹੈ ।ਸੁਰੂ ਵਿੱਚ ਹੀ ਅਨੁਸ਼ਾਸਨ ਦੇ ਨਿਯਮ ਬਣਾ ਕੇ ਸਮੇਂ ਦੇ ਪਾਬੰਦ ਰਹੋ।ਸਮੇ ਦਾ ਭੇਤ ਕੋਈ ਬਹੁਤਾ ਗੁੱਝਾ ਤਾ ਨਹੀ ਹੈ । ਬੱਚਿਆ ਨੂੰ ਛੋਟੇ ਹੁੰਦਿਆ ਹੀ ਸਕੂਲ ਵਿੱਚ ਵਕਤ ਦੇ ਪਾਬੰਦ ਵਿੱਚ ਰਹਿ ਕੇ ਅਨੁਸ਼ਾਸਨ ਸਿਖਾਇਆ ਜਾਂਦਾ ਹੈ ।ਘਰਾਂ ਵਿੱਚ ਵੀ ਘਰਾਂ ਦੇ ਨਿਯਮ ਦੇ ਅਨੁਸਾਰ ਰੋਜਾਨਾਂ ਜਿੰਦਗੀ ਵਿੱਚ ਅਨੁਸ਼ਾਸਨ ਵਿੱਚ ਰਹਿ ਕੇ ਸਮੇਂ ਦੀ ਕਦਰ ਵਾਰੇ ਪਤਾ ਲਗਦਾ ਰਹਿੰਦਾ ਹੈ । ਮਿੰਟਾ -ਸਕਿੰਟਾਂ ਦੇ ਰੂਪ ਵਿੱਚ ਵੀ ਸਮੇ ਤੇ ਕਦਰ ਕਰਨੀ ਚਾਹੀਦੀ ਹੈ ।ਸਮੇਂ ਨੂੰ ਸੰਭਾਲ ਕੇ ਹੀ ਹਰ ਕੰਮ ਮੁਕੱਰਰ ਵਕਤ ਉੱਤੇ ਕਰਨ ਤੇ ਜੋਰ ਦਿੱਤਾ ਜਾਂਦਾ ਹੈ ।ਜੇ ਅੱਜ ਅਸੀ ਸਮੇਂ ਰਹਿੰਦੇ ਹੀ ਮਿਹਨਤ ਕਰਨ ਪਿੱਛੇ ਭਜਾਂਗੇ ਤਾਂ ਇੱਕ ਦਿਨ ਮਿਹਨਤ ਸਾਡੇ ਕਦਮ ਚੁੰਮੇਗੀ ।ਅਸੀ ਉੱਨਤੀ ਦੇ ਸਿੱਖਰ ਤੇ ਪਹੁੰਚ ਜਾਵਾਂਗੇ ਤੇ ਫਿਰ ਇੱਕਲੇ ਤੁਰਨ ਪਿੱਛੇ ਸੁਣਿਆ ਜਾਂਦਾ ਹੈ ਕਿ ਸਫਲਤਾ ਹਾਸਲ ਤੋ ਬਾਅਦ ਕਦਰ ਦਾ ਕਾਫ਼ਲਾ ਤੁਹਾਡੇ ਪਿੱਛੇ ਤੁਰੇਗਾ ਲੋਕ ਤੁਹਾਡੀ ਪਿੱਠ ਥਪਥਪਾ ਕੇ ਤਾਲੀਂ ਬਣਾਉਣ ਗੇ। ਵਕਤ (ਸਮਾਂ)ਦੀ ਪਾਬੰਦੀ ਇੱਕ ਸਮਾਜਿਕ ਗੁਣ ਹੈ।ਸਮੇਂ ਦੇ ਪਾਬੰਦ ਵਿੱਚ ਰਹਿ ਕੇ ਕੰਮ ਛੇਤੀ ਅਤੇ ਸੁਖਾਲੇ ਹੋ ਜਾਂਦੇ ਹਨ ।ਅਸੀ ਖਾਹ- ਮਖਾਹ ਬੁਰਾਈਆਂ ,ਨਸ਼ਿਆ , ਗਲਤ ਰਾਹੇ , ਖੱਜਲ -ਖੁਆਰ ਅਤੇ ਤਣਾਅ ਤੋ ਬੱਚ ਜਾਂਦੇ ਹਾਂ ।ਕੁਝ ਵਾਰ ਸਮੇਂ ਤੇ ਪਈ ਝਿੱੜਕ ਤੁਹਾਡੀ ਜਿੰਦਗੀ ਹੀ ਸੁਆਰ ਦਿੰਦੀ ਹੈ । ਸਹੀ ਗੱਲ ਲਈ ਪਈ ਝਿੜਕ ਨੂੰ ਸਹੀਂ ਸਮੇਂ ਤੇ ਇਸ ਤਰਾ ਸਵੀਕਾਰ ਕਰ ਲੈਣਾ ਚਾਹੀਦਾ ਹੈ ਜਿਸ ਤਰ੍ਹਾ ਆਖਦੇ ਹਨ ।
” ਮਾਪਿਆਂ ਦੀਆ ਗਾਲਾਂ,
ਜਿਵੇ ਘਿਓ ਦੀਆ ਨਾਲਾਂ ”
ਝਿੜਕਾਂ ਦੀ ਸਹੀ ਮਾਰ ਸਮੇਂ ਤੇ ਇਸ ਤਰ੍ਹਾ ਬਰਦਾਸ਼ਤ ਕਰਨੀ ਚਾਹੀਦੀ ਹੈ ।
” ਦੋ ਪਈਆਂ ਪਸਰ ਗਈਆਂ ,
ਸਦਕੇ ਮੇਰੀ ਢੁੱਹੀ ਤੇ । ”
ਸਮੇਂ ਰਹਿੰਦੇ ਹੀ ਸਹੀ ਸਮਝ ਬਹੁਤ ਜਰੂਰੀ ਹੈ ।
ਮਹਾਤਮਾਂ ਕਬੀਰ ਜੀ ਦੀ ਸਮੇਂ ਲਈ ਕਹੀ ਬਾਣੀ ਵੀ ਸੱਚ ਹੈ ।
” ਰਾਤ ਗਵਾਈ ਸੋਇ ਕੇ ,
ਦਿਵਸ ਗਵਾਇਓ ਖਾਇ,
ਹੀਰਾ ਜਨਮ ਅਨਮੋਲ ਹੈ,
ਕੌਡੀਂ ਬਦਲੇ ਜਾਇ ।”
ਮਨੁੱਖ ਦਿਨ ਨੂੰ ਖਾਣ ਵਿੱਚ ਗੁਆਚ ਦਿੰਦਾ ਹੈ ਰਾਤ ਨੇੰ ਸੋ ਕੇ ਜੇ ਪਲ- ਪਲ ਨਾਲ ਬਣੇ ਜੀਵਨ ਨੂੰ ਕਿਸੇ ਚੰਗੇ ਕੰਮ ਕਰਨ ਤੇ ਨਾ ਲਗਾਇਆਂ ਜਾਵੇਂ ਤਾ ਅਨਮੋਲ ਮਨੁੱਖੀ ਜਨਮ ਕੌਡਿਆਂ ਦੇ ਭਾਅਂ ਚਲਾ ਜਾਂਦਾ ਹੈ ।ਜੋ ਲੋਕ ਆਲਸ ਵਿੱਚ ਪੈ ਕੇ ਸਮੇਂ ਨੂੰ ਖੋ ਦਿੰਦੇ ਹਨ ।ਬਾਅਦ ਵਿੱਚ ਪਛਤਾਵੇਂ ਵਿੱਚ ਹੱਥ ਮਲਦੇ ਰਹਿ ਜਾਂਦੇ ਹਨ ।ਕਿਉਂਕਿ ਕਿਹਾ ਗਿਆ ਹੈ ਕਿ
” ਅਬ ਪਛਤਾਇ ਹੋਤ ਕਿਆ .
ਜਬ ਚਿੜਿਆਂ ਚੁੱਗ ਗਈ ਖੇਤ ।”
ਬੁੱਧੀਮਾਨ ਲੋਕ ਸਮਾ ਗੁਆਚਣ ਦੀ ਨੋਬਤ ਆਉਣ ਹੀ ਨਹੀ ਦਿੰਦੇ । ਇਸ ਲਈ ਕਹਿੰਦੇ ਹਨ ਕਿ ਸਮੇਂ ਤੇ ਮਿਹਨਤ ਕਰ ਕੇ
ਚੰਗੇ ਦਿਨ ਆਉਂਦੇ ਨਹੀ ,
ਲਿਆਉਣੇ ਪੈਂਦੇ ਹਨ ।
ਕੁੱਝ ਲੋਕ ਆਖਦੇ ਹਨ ਕਿ ਚੰਗਾਂ ਸਮਾ ਆਉਣ ਤੇ ਆਪੇ ਹੀ ਠੀਕ ਹੋ ਜਾਵੇਗਾ ਸਮਾਂ ਅਜਿਹਾ ਚੋਰ ਹੈ।ਜਿਹੜਾ ਕਿ ਜਿੰਦਗੀ ਦੇ ਪਲਾ ਨੂੰ ਹਰ ਲੈਂਦਾ ਹੈ । ਕੁੱਝ ਲੋਕ ਆਲਸ ਦੇ ਨਸ਼ੇ ਵਿੱਚ ਚੂਰ ਹੋ ਕੇ ਸਮੇਂ ਦਾ ਪਾਲਣ ਨਹੀ ਕਰਦੇ। ਸਮੇਂ ਨੂੰ ਵਕਤ ਤੇ ਸੰਭਾਲ ਕੇ ਆਪਣੇ ਆਪ ਨੂੰ ਸੰਭਾਲਣਾ ਅਤੇ ਆਦਰ ਦੇਣਾ ਹੈ ।ਸਮੇਂ ਦਾ ਨਿਰਾਦਰ ਕਰਨ ਵਾਲੇ ਲੋਕਾਦੀ ਹਾਲਤ ਉਸ ਧੋਂਕਣੀ ਦੇ ਬਰਾਬਰ ਹੈ ਜਿਸ ਤਰ੍ਹਾ
” ਸਾਹ ਲੈਣ ਬਿਨ ਪ੍ਰਾਣ ।”
ਗੁਆਚੇ ਸਮੇਂ ਨੂੰ ਕਿਸੇ ਵੀ ਕੀਮਤ ਤੇ ਵਾਪਸ ਨਹੀ ਲਿਆਂਦਾ ਜਾ ਸਕਦਾ ।ਭਾਵੇ ਚੱਕਰਵਰਤੀ ਰਾਜਾ ਹੁੰਦੇ ਹੋਏ ਵੀ ਜਿੰਨੀ ਮਰਜੀ ਦੋਲਤ , ਧਨ ਲੁਟਾ ਦੇਵੋ ਪਰ ਸਮਾਂ ਨਹੀ ਖਰੀਦ ਸਕਦੇ ।ਜਿਵੇ ਅਸੀ ਆਪਣੇ ਬੇਫਿਕਰੀ ਮਸਤੀ ਭਰੇ ਬਚਪਨ ਦੇ ਨਿਕਲ ਜਾਣ ਤੇ ਪੈਸੇ ਬੇਸ਼ੁਮਾਰ ਦੋਲਤ ਕੇ ਵੀ ਵਾਪਸ ਨਹੀ ਲਿਆ ਸਕਦੇ ।ਉਸ ਤਰਾ ਹੱਥੋ ਨਿਕਲ ਗਿਆ ਸਮਾਂ ਨਹੀ ਖਰੀਦ ਸਕਦੇ । ਇਸ ਲਈ ਮਨੁੱਖ ਨੇੰ ਚਾਹੀਦਾ ਹੈ ਕਿ ਉਹ ਉੱਨਤੀ ਕਰਨ ਤੇ ਜਿੰਦਗੀ ਨੂੰ ਸੁੱਖੀ ਬਣਾਉਣ ਲਈ ਸਮੇ ਦੀ ਸਹੀ ਵਰਤੋ ਕਰਨ ਬੁੱਧੀਮਾਨ ਹਿੰਮਤੀ ਲੋਕ ਅੱਅਦਾ ਕੰ ਕੰਮ ਕਲ ਤੇ ਨਹੀ ਛੱਡਦੇ ਕਿਹਾ ਜਾਂਦਾ ਹੈ ਕਿ
” ਕੱਲ ਕਰੇ ਸੋ ਆਜ ਕਰ ,
ਆਜ ਕਰੇ ਸੋ ਅੱਬ ,
ਪਲ ਮੇ ਪਰਲੋ ਆਏਗੀ,
ਬਹੁਰੀ ਕਰੇਗਾ ਕਬ । ”
ਸਮੇਂ ਦੀ ਸਹੀ ਵਰਤੋ ਕਰਕੇ ਹੀ ਸਾਨੂੰ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ ।ਤਾਂਕਿ ਅਸੀ ਜਿੰਦਗੀ ਦਾ ਸਹੀ ਆਨੰਦ ਲੈਕੇ ਦੁਸਰਿਆਂ ਨੂੰ ਵੀ ਖੁਸ਼ ਰੱਖ ਸਕੀਏ ।ਸਮੇ ਦਾ ਸਹੀ ਉਪਯੋਗ ਕਰਨ ਵਾਲਿਆ ਲਈ ਸਮਾਂ ਵਰਦਾਨ ਹੈ ਅਤੇ ਬੇਕਦਰੀ ਕਰਨ ਵਾਲਿਆਂ ਲਈ ਅਭਿਸ਼ਾਪ ਹੈ ।ਸਮੇ ਦਾ ਸਹੀ ਉਪਯੋਗ ਜਿੰਦਗੀ ਹੈ ਦੁਰਉਪਯੋਗ ਨਰਕ ਹੈ। ਸਮੇ ਤੇ ਮਿਹਨਤ ਰੂੱਪੀ ਜਲ ਨਾਲ ਜਿੰਦਗੀ ਰੂਪੀ ਰੁੱਖ ਨੂੰ ਸਿੰਜਾਈ ਕਰ ਕੇ ਮਨੁੱਖ ਰੂਪੀ ਜਿੰਦਗੀ ਦਾ ਰੁੱਖ ਮਿੱਠੇ ਫ਼ਲ ਦਿੰਦਾ ਹੈ । ਸਮੇਂ ਦੀ ਸਹੀ ਵਰਤੋ ਮਿਹਨਤ ਕਰ ਕੇ ਮਨੁੱਖੀ ਜਿੰਦਗੀ ਦੇ ਸਵਰਗ- ਆਨੰਦ ਦੀ ਪ੍ਰਾਪਤੀ ਹੁੰਦੀ ਹੈ ।ਸੋ ਇਸ ਤਰ੍ਹਾ ਸਮੇਂ ਦੀ ਪੂੰਜੀ ਦੀ ਸੰਭਾਲ ਕਰਨੀ ਚਾਹੀਦੀ ਹੈ ।
ਬਬੀਤਾ ਘਈ

Video Ad

ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668

Video Ad