ਮਾਨਸਾ, 25 ਮਈ ( ਬਿਕਰਮ ਵਿੱਕੀ): ਮਿਊਜ਼ਿਕ ਆਨ ਰਿਕਾਰਡਜ਼ ਅਤੇ ਅੰਜਲੀ ਭਾਰਦਵਾਜ ਦੀ ਪੇਸ਼ਕਸ ਹੇਠ ਗਾਇਕ ਅਮਨ ਅਬੋਹਰ ਤੇ ਗੁਰਲੇਜ ਅਖਤਰ ਦਾ ਨਵਾ ਗੀਤ ‘ ਸਟੈਂਡ ‘ ਜਲਦ ਰਿਲੀਜ਼ ਹੋ ਰਿਹਾ ਹੈ। ਜਾਣਕਾਰੀ ਦਿੰਦਿਆ ਅਮਨ ਅਬੋਹਰ ਨੇ ਦੱਸਿਆ ਕਿ ਗੀਤ ਨੂੰ ਖੁਦ ਉਹਨਾਂ ਵੱਲੋਂ ਹੀ ਲਿਖਿਆ ਗਿਆ ਹੈ। ਜਦਕਿ ਗੀਤ ਨੂੰ ਸੰਗੀਤਕ ਧੁੰਨਾਂ ਸੁੱਖ ਆਨ ਦਾ ਬੀਟ ਵੱਲੋਂ ਦਿੱਤੀਆ ਗਈਆ ਨੇ,ਤੇ ਗੀਤ ਦਾ ਵੀਡੀਓ ਫਿਲਮਾਂਕਣ ਰਕਸਟੀ ਨੇਸ਼ਨ ਫਿਲਮਜ਼ ਦੀ ਟੀਮ ਵੱਲੋਂ ਚੰਡੀਗੜ੍ਹ ਦੀਆਂ ਖ਼ੂਬਸੂਰਤ ਖਿੱਚਵੀਆ ਲੁਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ। ਗੀਤ ਦਾ ਪ੍ਰੋਜੈਕਟ ਸੈਂਡੀ ਅਬੋਹਰ ਵੱਲੋਂ ਕੀਤਾ ਗਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਗੀਤ ਸ਼ਰੋਤਿਆ ਦੀਆ ਉਮੀਦਾ ਉੱਪਰ ਖਰ੍ਹਾ ਉਤਰੇਗਾ। ਇਸ ਤੋਂ ਪਹਿਲਾ ਅਮਨ ਅਬੋਹਰ ਦੇ ‘ਝਾਂਜਰ, ਚੰਡੀਗੜ੍ਹ ‘ ਗੀਤ ਆ ਚੁੱਕੇ ਹਨ। ਜਿਹਨਾਂ ਨੂੰ ਸ਼ਰੋਤਿਆਂ ਨੇ ਮਨਾਂ ਮੂਹੀ ਪਿਆਰ ਦਿੱਤਾ ਸੀ।
