Home ਅਮਰੀਕਾ ਅਮਰੀਕਾ : ਆਯੋਵਾ ਜੇਲ੍ਹ ਵਿਚ ਇੱਕ ਕੈਦੀ ਨੇ ਅਧਿਕਾਰੀਆਂ ’ਤੇ ਕੀਤਾ ਹਮਲਾ, ਨਰਸ ਸਣੇ ਦੋ ਮੌਤਾਂ

ਅਮਰੀਕਾ : ਆਯੋਵਾ ਜੇਲ੍ਹ ਵਿਚ ਇੱਕ ਕੈਦੀ ਨੇ ਅਧਿਕਾਰੀਆਂ ’ਤੇ ਕੀਤਾ ਹਮਲਾ, ਨਰਸ ਸਣੇ ਦੋ ਮੌਤਾਂ

0
ਅਮਰੀਕਾ : ਆਯੋਵਾ ਜੇਲ੍ਹ ਵਿਚ ਇੱਕ ਕੈਦੀ ਨੇ ਅਧਿਕਾਰੀਆਂ ’ਤੇ ਕੀਤਾ ਹਮਲਾ, ਨਰਸ ਸਣੇ ਦੋ ਮੌਤਾਂ

ਆਯੋਵਾ, 24 ਮਾਰਚ, ਹ.ਬ. : ਅਮਰੀਕਾ ਦੇ ਆਯੋਵਾ ਵਿਚ ਇੱਕ ਕੈਦੀ ਨੇ ਜੇਲ੍ਹ ਅਧਿਕਾਰੀਆਂ ’ਤੇ ਹਮਲਾ ਕਰ ਦਿੱਤਾ। ਜਿਸ ਵਿਚ ਇੱਕ ਨਰਸ ਅਤੇ ਇੱਕ ਅਧਿਕਾਰੀ ਦੀ ਮੌਤ ਹੋ ਗਈ। ਇਸ ਜੇਲ੍ਹ ਵਿਚ ਆਯੋਵਾ ਦੇ ਕੁਝ ਸਭ ਤੋਂ ਖਤਰਨਾਕ ਅਪਰਾਧੀ ਕੈਦ ਹਨ।
ਆਯੋਵਾ ਸੁਧਾਰ ਡਿਪਾਰਟਮੈਂਟ ਵਲੋਂ ਜਾਰੀ ਬਿਆਨ ਅਨੁਸਾਰ ਹਮਲਾ ਮੰਗਲਵਾਰ ਸਵੇਰੇ ਕਰੀਬ ਸਵਾ ਦਸ ਵਜੇ ਪੂਰਵੀ ਆਯੋਵਾ ਦੇ ਅਨਾਮੋਸੀ ਸ਼ਹਿਰ ਦੇ ਪ੍ਰਿਜ਼ਨ ਇੰਫਰਮਰੀ ਵਿਚ ਕੀਤਾ ਗਿਆ।
ਵਿਭਾਗ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਭਾਗ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਇੱਕ ਕੈਦੀ ਨੇ ਪ੍ਰਿਜ਼ਨ ਇੰਫਰਮਰੀ ਵਿਚ ਸਟਾਫ਼ ਦੇ ਕਈ ਮੈਂਬਰਾਂ ਅਤੇ ਕੈਦੀਆਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਇੱਕ ਨਰਸ ਅਤੇ ਇੱਕ ਅਧਿਕਾਰੀ ਦੀ ਮੌਤ ਹੋਈ। ਕੈਦੀ ਦੀ ਪਛਾਣ ਅਜੇ ਉਜਾਗਰ ਨਹੀਂ ਕੀਤੀ ਗਈ। ਘਟਨਾ ਵਿਚ ਜ਼ਖਮੀ ਲੋਕਾਂ ਦਾ ਇਲਾਜ ਚਲ ਰਿਹ ਹੈ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਅਮਰੀਕਾ ਵਿਚ ਕੋਲੋਰਾਡੋ ਸੂਬੇ ਦੇ ਬੋਲਡਰ ਵਿਚ ਇੱਕ ਸੁਪਰਮਾਰਕਿਟ ਵਿਚ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ ਘਟਨਾ ਵਿਚ ਦਸ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।