Home ਅਮਰੀਕਾ ਅਮਰੀਕਾ ਵਿਚ ਗੋਲੀਬਾਰੀ ਦੀ 3 ਘਟਨਾਵਾਂ ਵਾਪਰੀਆਂ, 2 ਵਿਦਿਆਰਥੀਆਂ ਸਣੇ 11 ਲੋਕਾਂ ਦੀ ਮੌਤ

ਅਮਰੀਕਾ ਵਿਚ ਗੋਲੀਬਾਰੀ ਦੀ 3 ਘਟਨਾਵਾਂ ਵਾਪਰੀਆਂ, 2 ਵਿਦਿਆਰਥੀਆਂ ਸਣੇ 11 ਲੋਕਾਂ ਦੀ ਮੌਤ

0
ਅਮਰੀਕਾ ਵਿਚ ਗੋਲੀਬਾਰੀ ਦੀ 3 ਘਟਨਾਵਾਂ ਵਾਪਰੀਆਂ, 2 ਵਿਦਿਆਰਥੀਆਂ ਸਣੇ 11 ਲੋਕਾਂ ਦੀ ਮੌਤ

ਦੋ ਦਿਨ ਪਹਿਲਾਂ ਲਾਸ ਏਂਜਲਸ ਵਿਚ ਗੋਲੀਬਾਰੀ ਦੌਰਾਨ 11 ਲੋਕਾਂ ਦੀ ਹੋਈ ਮੌਤ
ਵਾਸ਼ਿੰਗਟਨ, 24 ਜਨਵਰੀ, ਹ.ਬ. : ਅਮਰੀਕਾ ਵਿੱਚ 12 ਘੰਟਿਆਂ ਵਿੱਚ ਗੋਲੀਬਾਰੀ ਦੀਆਂ 3 ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ’ਚ 2 ਵਿਦਿਆਰਥੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। 2 ਦਿਨ ਪਹਿਲਾਂ ਲਾਸ ਏਂਜਲਸ ’ਚ ਗੋਲੀਬਾਰੀ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਸੀ।
ਪਹਿਲੀ ਫਾਇਰਿੰਗ : ਸੋਮਵਾਰ ਨੂੰ ਉੱਤਰੀ ਕੈਲੀਫੋਰਨੀਆ ’ਚ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ। ਇਸ ਹਮਲੇ ’ਚ 7 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 3 ਗੰਭੀਰ ਹਨ। ਸ਼ੈਰਿਫ ਨੇ ਰਿਪੋਰਟ ਦਿੱਤੀ ਹੈ ਕਿ ਹਾਫ ਮੂਨ ਬੇ ਵਿੱਚ ਗੋਲੀਬਾਰੀ ਹੋਈ ਸੀ। ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਘਟਨਾ ਤੋਂ ਬਾਅਦ ਸ਼ੱਕੀ ਹਮਲਾਵਰ 67 ਸਾਲਾ ਝਾਓ ਚੁਨਲੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਹਮਲਾ ਕਿਉਂ ਕੀਤਾ ਗਿਆ, ਅਜੇ ਤੱਕ ਸਪੱਸ਼ਟ ਨਹੀਂ ਹੈ।
ਦੂਜੀ ਫਾਇਰਿੰਗ: ਆਯੋਵਾ ਵਿਚ ਬੰਦੂਕਧਾਰੀ ਨੇ ਖ਼ਾਸ ਬੱਚਿਆਂ ਲਈ ਚਲਾਏ ਜਾਣ ਵਾਲੇ ਸਕੂਲ ਵਿੱਚ ਗੋਲੀਬਾਰੀ ਕੀਤੀ ਜਿਸ ਵਿਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਹਨ ਅਤੇ 2 ਦੀ ਹਾਲਤ ਗੰਭੀਰ ਹੈ। ਗੋਲੀਬਾਰੀ ਉਸ ਸਮੇਂ ਹੋਈ ਜਦੋਂ ਸਕੂਲ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੇ 20 ਮਿੰਟ ਬਾਅਦ ਇੱਕ ਕਾਰ ਤੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਦਕਿ ਇਕ ਦੋਸ਼ੀ ਫਰਾਰ ਹੋ ਗਿਆ। ਸਾਰਜੈਂਟ ਪਾਲ ਪਰੀਜ਼ੇਕ ਨੇ ਘਟਨਾ ਤੋਂ ਬਾਅਦ ਕਿਹਾ ਕਿ ਹਮਲਾ ਯੋਜਨਾਬੱਧ ਸੀ। ਇਹ ਟਾਰਗੇਟ ਕਿਲਿੰਗ ਹੈ। ਹਾਲਾਂਕਿ ਇਸ ਦੇ ਪਿੱਛੇ ਕੀ ਮਕਸਦ ਸੀ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਕੂਲ ਦੀ ਵੈਬਸਾਈਟ ਮੁਤਾਬਕ ਉੱਥੇ ਪੜ੍ਹ ਰਹੇ ਬੱਚਿਆਂ ’ਚੋਂ 80 ਪ੍ਰਤੀਸ਼ਤ ਘੱਟ ਗਿਣਤੀ ਭਾਈਚਾਰੇ ਦੇ ਹਨ।
ਤੀਜੀ ਫਾÇੲਰਿੰਗ : ਸ਼ਿਕਾਗੋ ਦੇ ਇਕ ਅਪਾਰਟਮੈਂਟ ’ਚ ਦੇਰ ਰਾਤ ਗੋਲੀਬਾਰੀ ਦੀ ਤੀਜੀ ਘਟਨਾ ਵਾਪਰੀ। ਇਸ ’ਚ 2 ਲੋਕਾਂ ਦੀ ਜਾਨ ਚਲੀ ਗਈ ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ।