ਅਮਰੀਕਾ ਕੋਲ ਮਈ ਦੇ ਅੰਤ ਤੱਕ ਹੋਣਗੀਆਂ ਕੋਰੋਨਾ ਵੈਕਸੀਨ ਦੀਆਂ 60 ਕਰੋੜ ਖੁਰਾਕਾਂ : ਬਾਇਡਨ

ਵਾਸ਼ਿੰਗਟਨ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਦੇਸ਼ ਵਿੱਚ ਮਈ ਦੇ ਅੰਤ ਤੱਕ ਕੋਵਿਡ-19 ਵੈਕਸੀਨ ਦੀਆਂ 60 ਕਰੋੜ ਖੁਰਾਕਾਂ ਉਪਲੱਬਧ ਹੋਣਗੀਆਂ।
ਇੱਕ ਪਾਸੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕੇਸ ਤੇਜ਼ੀ ਨਾਲ ਵਧਦੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਵੀ ਲੋਕਾਂ ਨੂੰ ਤੇਜ਼ੀ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅਮਰੀਕਾ ਕੋਰੋਨਾ ਦੇ ਕੇਸਾਂ ਦੇ ਮਾਮਲੇ ਵਿੱਚ ਸ਼ੁਰੂ ਤੋਂ ਹੀ ਨੰਬਰ ਵਨ ਚੱਲ ਰਿਹਾ ਹੈ। ਦੁਨੀਆ ਭਰ ’ਚ ਸਭ ਤੋਂ ਵੱਧ ਕੋਰੋਨਾ ਕੇਸ ਅਮਰੀਕਾ ਵਿੱਚ ਹਨ। ਉਸ ਤੋਂ ਬਾਅਦ ਭਾਰਤ ਦੇ ਬ੍ਰਾਜ਼ੀਲ ਚੱਲ ਰਹੇ ਹਨ। ਭਾਰਤ ਵਿੱਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿੱਚ ਪਹਿਲਾਂ ਠਹਿਰਾਅ ਆ ਗਿਆ ਸੀ, ਪਰ ਹੁਣ ਮੁੜ ਤੋਂ ਇਨ੍ਹਾਂ ਕੇਸਾਂ ਵਿੱਚ ਵਾਧਾ ਹੋਣ ਲੱਗ ਪਿਆ ਹੈ। ਉੱਧਰ ਕੈਨੇਡਾ ਵਿੱਚ ਵੀ ਕੋਰੋਨਾ ਵੈਕਸੀਨ ਦਾ ਟੀਕਾਕਰਨ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਜਿੱਥੇ ਕੋਰੋਨਾ ਟੈਸਟ ਦੀ ਰਿਪੋਰਟ ਲਾਜ਼ਮੀ ਦਿਖਾਉਣੀ ਪੈਂਦੀ ਹੈ, ਉੱਥੇ ਹਵਾਈ ਅੱਡੇ ’ਤੇ ਪੁੱਜਦੇ ਸਾਰ ਫਿਰ ਤੋਂ ਟੈਸਟ ਹੁੰਦਾ ਹੈ, ਜਿਸ ਦੀ ਰਿਪੋਰਟ ਆਉਣ ਤੱਕ ਯਾਤਰੀ ਨੂੰ ਸਰਕਾਰ ਵੱਲੋਂ ਨਿਰਧਾਰਤ ਹੋਟਲ ਵਿੱਚ ਤਿੰਨ ਦਿਨ ਰੁਕਣਾ ਪੈਂਦਾ ਹੈ, ਜਿਸ ਦਾ ਸਾਰਾ ਖਰਚ ਵੀ ਉਸ ਨੂੰ ਆਪਣੀ ਜੇਬ੍ਹ ਵਿੱਚੋਂ ਹੀ ਕਰਨਾ ਪੈਂਦਾ ਹੈ।

Video Ad
Video Ad