ਨਾਰਥ ਕੈਰੋਲਿਨਾ, 22 ਅਪ੍ਰੈਲ, ਹ.ਬ. : ਅਮਰੀਕਾ ਦੇ ਉਤਰੀ ਕੈਰੋਲੀਨਾ ’ਚ ਇਕ ਵਿਅਕਤੀ ਨੇ 6 ਸਾਲ ਦੀ ਬੱਚੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾ ਦਿੱਤੀਆਂ। ਦਰਅਸਲ ਵੀਰਵਾਰ ਨੂੰ ਲੜਕੀ ਆਪਣੇ ਘਰ ਦੇ ਬਾਹਰ ਬਾਸਕਿਟਬਾਲ ਖੇਡ ਰਹੀ ਸੀ। ਫਿਰ ਉਸ ਦੀ ਗੇਂਦ ਗੁਆਂਢੀ ਦੇ ਵਿਹੜੇ ਵਿੱਚ ਚਲੀ ਗਈ। ਇਸ ’ਤੇ ਮੁਲਜ਼ਮ ਨੇ ਲੜਕੀ ’ਤੇ ਰੌਲਾ ਪਾਇਆ। ਇਸ ਦੌਰਾਨ ਉਸ ਦੀ ਲੜਕੀ ਦੇ ਪਿਤਾ ਨਾਲ ਬਹਿਸ ਹੋ ਗਈ ਅਤੇ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਇੱਕ ਗੋਲੀ ਬੱਚੀ ਦੇ ਪਿਤਾ ਦੀ ਪਿੱਠ ਵਿੱਚ ਲੱਗੀ ਅਤੇ ਬੱਚੀ ਦੇ ਚਿਹਰੇ ਨੂੰ ਛੂਹ ਕੇ ਨਿਕਲ ਗਈ। ਉਸ ਦੀ ਮਾਂ ਦੇ ਹੱਥ ’ਤੇ ਵੀ ਸੱਟ ਲੱਗੀ ਹੈ। ਫਿਲਹਾਲ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚੀ ਦੇ ਪਿਤਾ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।