ਦੇਸ਼ ’ਚ ਇੱਕ ਝਟਕੇ ’ਚ ਚਲੀਆਂ ਗਈਆਂ 80 ਹਜ਼ਾਰ ਨੌਕਰੀਆਂ
ਵਾਸ਼ਿੰਗਟਨ, 21 ਮਈ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਮੰਨੇ ਜਾਣ ਵਾਲੇ ਮੁਲਕ ਅਮਰੀਕਾ ’ਤੇ ਡਿਫੌਲਟ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਦੇਸ਼ ਦਾ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ, ਜਦੋਂ ਅਮਰੀਕੀ ਖਜ਼ਾਨੇ ’ਚ ਬਿਲਾਂ ਦਾ ਭੁਗਤਾਨ ਕਰਨ ਲਈ ਵੀ ਪੈਸੇ ਨਹੀਂ ਬਚਣਗੇ। ਜੋ ਬਾਇਡਨ ਦੀ ਸਰਕਾਰ ਡਿਫੌਲਟ ਦੀ ਸਥਿਤੀ ਤੋਂ ਬਚਣ ਲਈ ਕਰਜ਼ਾ ਲੈਣ ਦੀ ਲਿਮਟ ਵਧਾਉਣਾ ਚਾਹੁੰਦੀ ਹੈ, ਪਰ ਵਿਰੋਧੀ ਧਿਰ ਰਿਪਬਲੀਕਨ ਪਾਰਟੀ ਅੜਿੱਕੇ ਪਾ ਰਹੀ ਹੈ। ਇਸੇ ਵਿਚਕਾਰ ਉੱਥੇ ਰਹਿੰਦੇ ਪੰਜਾਬੀਆਂ ਸਣੇ ਸਾਰੇ ਭਾਰਤੀ ਮੂਲ ਦੇ ਲੋਕ ਵੀ ਚਿੰਤਾ ਵਿੱਚ ਡੁੱਬ ਗਏ ਤੇ ਉਹ ਅੱਧੀ ਤਨਖਾਹ ’ਤੇ ਕੰਮ ਕਰਨ ਲਈ ਮਜਬੂਰ ਹੋ ਗਏ ਨੇ।