Home ਕਰੋਨਾ ਅਮਰੀਕਾ ’ਚ ਕੋਰੋਨਾ ਨਾਲ ਹੁਣ ਤੱਕ 5.59 ਲੱਖ ਲੋਕਾਂ ਦੀ ਹੋਈ ਮੌਤ

ਅਮਰੀਕਾ ’ਚ ਕੋਰੋਨਾ ਨਾਲ ਹੁਣ ਤੱਕ 5.59 ਲੱਖ ਲੋਕਾਂ ਦੀ ਹੋਈ ਮੌਤ

0
ਅਮਰੀਕਾ ’ਚ ਕੋਰੋਨਾ ਨਾਲ ਹੁਣ ਤੱਕ 5.59 ਲੱਖ ਲੋਕਾਂ ਦੀ ਹੋਈ ਮੌਤ

ਵਾਸ਼ਿੰਗਟਨ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਅਮਰੀਕਾ ਵਿੱਚ ਹੁਣ ਤੱਕ 5.59 ਲੱਖ ਤੋਂ ਵੱਧ ਲੋਕ ਇਸ ਮਹਾਂਮਾਰੀ ਕਾਰਨ ਦਮ ਤੋੜ ਚੁੱਕੇ ਹਨ। ਜਦਕਿ ਮਰੀਜ਼ਾਂ ਦੀ ਗਿਣਤੀ 3 ਕਰੋੜ 2 ਲੱਖ ਤੋਂ ਟੱਪ ਚੁੱਕੀ ਹੈ।
ਅਮਰੀਕਾ ਦੀ ਜੌਨ ਹੌਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਐਂਡ ਇੰਜੀਨੀਅਰਿੰਗ ਕੇਂਦਰ (ਸੀਐਸਐਸਈ) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ 59 ਹਜ਼ਾਰ 538 ਤੋਂ ਟੱਪ ਚੁੱਕੀ ਹੈ, ਜਦਕਿ ਮਰੀਜ਼ਾਂ ਦੀ ਗਿਣਤੀ 3 ਕਰੋੜ 2 ਲੱਖ 83 ਹਜ਼ਾਰ 640 ਤੋਂ ਪਾਰ ਹੋ ਗਈ ਹੈ। ਅਮਰੀਕਾ ਦਾ ਨਿਊਯਾਰਕ, ਨਿਊਜਰਸੀ ਅਤੇ ਕੈਲੀਫੋਰਨੀਆ ਸੂਬਾ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਇਕੱਲੇ ਨਿਊਯਾਰਕ ਵਿੱਚ ਹੁਣ ਤੱਕ 50 ਹਜ਼ਾਰ 17 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਨਿਊਜਰਸੀ ਵਿੱਚ ਹੁਣ ਤੱਕ 24 ਹਜ਼ਾਰ 404 ਤੋਂ ਵੱਧ ਮਰੀਜ਼ਾਂ ਨੇ ਇਸ ਮਹਾਂਮਾਰੀ ਕਾਰਨ ਦਮ ਤੋੜਿਆ।
ਕੈਲੀਫੋਰਨੀਆ ਵਿੱਚ ਕੋਵਿਡ-19 ਨਾਲ ਹੁਣ ਤੱਕ 58 ਹਜ਼ਾਰ 957 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟੈਕਸਾਸ ਵਿੱਚ 48 ਹਜ਼ਾਰ 93 ਤੋਂ ਵੱਧ ਮਰੀਜ਼ਾਂ ਦੀ ਜਾਨ ਚਲੀ ਗਈ, ਜਦਕਿ ਫਲੋਰਿਡਾ ਵਿੱਚ ਕੋਵਿਡ-19 ਨਾਲ 33 ਹਜ਼ਾਰ 178 ਤੋਂ ਵੱਧ ਲੋਕਾਂ ਦੀ ਮੌਤ ਹੋਈ। ਇਸ ਤੋਂ ਇਲਾਵਾ ਇਲਿਨਾਇਸ ਵਿੱਚ 23 ਹਜ਼ਾਰ 527, ਮਿਸ਼ੀਗਨ ਵਿੱਚ 17 ਹਜ਼ਾਰ 47, ਮੈਸਾਚੁਸੈਟਸ ਵਿੱਚ 17 ਹਜ਼ਾਰ 115, ਜਦਕਿ ਪੈਂਸਿਲਵੇਨੀਆ ਵਿੱਚ ਕੋਰੋਨਾ ਨਾਲ 24 ਹਜ਼ਾਰ 984 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਟੀਕਾਕਰਨ ਦੀ ਮੁਹਿੰਮ ਵੀ ਵੱਡੇ ਪੱਧਰ ’ਤੇ ਚਲਾਈ ਜਾ ਰਹੀ ਹੈ। ਫਿਰ ਵੀ ਮਹਾਂਮਾਰੀ ਅਜੇ ਕੰਟਰੋਲ ਵਿੱਚ ਨਹੀਂ ਆ ਰਹੀ।