ਅਮਰੀਕਾ ’ਚ ਕੋਰੋਨਾ ਮਗਰੋਂ ਪੋਲਿਓ ਦਾ ਖੌਫ਼

ਨਿਊਯਾਰਕ ’ਚ ਲਾਈ ਗਈ ਸਟੇਟ ਆਫ਼ ਐਮਰਜੰਸੀ

Video Ad

ਪੂਲ ਰੈਸਟੋਰੈਂਟ ਬੰਦ, ਅਲਰਟ ਜਾਰੀ

ਨਿਊਯਾਰਕ, 12 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਕੋਰੋਨਾ ਮਗਰੋਂ ਹੁਣ ਪੋਲਿਓ ਦਾ ਖ਼ਤਰਾ ਵਧ ਗਿਆ ਹੈ। ਨਿਊਯਾਰਕ ’ਚ ਪੋਲਿਓ ਦਾ ਇੱਕ ਮਾਮਲਾ ਆਉਣ ਮਗਰੋਂ ਸੀਵਰੇਜ ਦੇ ਪਾਣੀ ਵਿੱਚ ਪੋਲਿਓ ਦੀ ਜਾਂਚ ਕੀਤੀ ਗਈ ਸੀ, ਜਿਸ ਦੀ ਰਿਪੋਰਟ ਪੌਜ਼ੀਟਿਵ ਆਈ। ਇਸ ਮਗਰੋਂ ਨਿਊਯਾਰਕ ’ਚ ਸਟੇਟ ਆਫ਼ ਐਮਰਜੰਸੀ ਲਾ ਦਿੱਤੀ ਗਈ ਅਤੇ ਅਧਿਕਾਰੀਆਂ ਨੂੰ ਅਲਰਟ ਮੋਡ ’ਤੇ ਰੱਖਿਆ ਗਿਆ ਏ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਨਿਊਯਾਰਕ ਦੇ ਪੋਲਿਓ ਵੈਕਸੀਨੇਸ਼ਨ ਦੀ ਪ੍ਰਕਿਰਿਆ ਜੰਗੀ ਪੱਧਰ ’ਤੇ ਚਲਾਉਣ ਦੇ ਹੁਕਮ ਦਿੱਤੇ ਨੇ। ਦਰਅਸਲ, ਨਿਊਯਾਰ ਵਿੱਚ ਹਾਲ ਹੀ ਵਿੱਚ ਇੱਕ ਵਿਅਕਤੀ ਵਿੱਚ ਪੋਲਿਓ ਦੇ ਲੱਛਣ ਮਿਲੇ ਸਨ। ਇਸ ਤੋਂ ਬਾਅਦ ਸ਼ਹਿਰ ਦੇ ਸੀਵਰੇਜ ਵਿੱਚ ਪੋਲਿਓ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਰਿਪੋਰਟ ਪੌਜ਼ੀਟਿਵ ਆਈ। ਇਸ ਤੋਂ ਬਾਅਦ ਨਿਊਯਾਰਕ ਵਿੱਚ ਸਟੇਟ ਆਫ਼ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ। ਨਾਲ ਹੀ ਅਧਿਕਾਰੀਆਂ ਨੂੰ ਅਲਰਟ ਮੋਡ ’ਤੇ ਰੱਖਿਆ ਗਿਆ ਹੈ।
ਸਿਹਤ ਵਿਭਾਗ ਨੇ ਕਿਹਾ ਕਿ ਪੋਲਿਓ ਵਾਇਰਸ ਦੇ ਇਹ ਕੇਸ ਕਾਫ਼ੀ ਘਾਤਕ ਸਾਬਤ ਹੋ ਸਕਦੇ ਨੇ।
ਜੇਕਰ ਹੁਣ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਵੀ ਸੰਭਵ ਹੈ ਕਿ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਪੋਲਿਓ ਵਾਇਰਸ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ।

Video Ad