Home ਅਮਰੀਕਾ ਅਮਰੀਕਾ ’ਚ ਜਾਣ ਬੁਝ ਕੇ ਜਹਾਜ਼ ਕਰੈਸ਼ ਕਰਨ ਵਾਲੇ ਨੂੂੰ 20 ਸਾਲ ਕੈਦ

ਅਮਰੀਕਾ ’ਚ ਜਾਣ ਬੁਝ ਕੇ ਜਹਾਜ਼ ਕਰੈਸ਼ ਕਰਨ ਵਾਲੇ ਨੂੂੰ 20 ਸਾਲ ਕੈਦ

0


ਕੈਲੀਫੋਰਨੀਆ ’ਚ ਅਮਰੀਕੀ ਯੂਟਿਊਬਰ ਨੇ ਕੀਤਾ ਸੀ ਕਾਰਾ
ਵਾਸ਼ਿੰਗਟਨ, 13 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ, ਇੱਕ ਅਮਰੀਕੀ ਯੂਟਿਊਬਰ ਨੇ ਜਾਣਬੁੱਝ ਕੇ ਪਸੰਦਾਂ ਅਤੇ ਟਿੱਪਣੀਆਂ ਪ੍ਰਾਪਤ ਕਰਨ ਲਈ ਉਸ ਦੇ ਇੱਕ ਹਵਾਈ ਜਹਾਜ਼ ਨੂੰ ਕਰੈਸ਼ ਕਰ ਦਿੱਤਾ। ਇਸ ਮਾਮਲੇ ’ਚ ਅਮਰੀਕੀ ਯੂਟਿਊਬਰ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਘਟਨਾ ਬਾਰੇ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਫਿਰ ਵੀ ਮੁਲਜ਼ਮਾਂ ਨੇ ਉਨ੍ਹਾਂ ਦੀ ਜਾਂਚ ਵਿੱਚ ਅੜਿੱਕੇ ਡਾਹੇ ਅਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।