ਅਮਰੀਕਾ ’ਚ ਝੱਖੜ ਅਤੇ ਅਸਮਾਨੀ ਬਿਜਲੀ ਨੇ ਰੱਦ ਕਰਵਾਈਆਂ 1500 ਫਲਾਈਟਸ

ਪੂਰਬੀ ਰਾਜਾਂ ਵਿਚ ਹੋਇਆ ਸਭ ਤੋਂ ਵੱਧ ਅਸਰ
7700 ਤੋਂ ਵੱਧ ਫ਼ਲਾਈਟਸ ਦੇਰ ਨਾਲ ਹੋਈਆਂ ਰਵਾਨਾਂ
ਨਿਊ ਯਾਰਕ, 6 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਪੂਰਬੀ ਰਾਜਾਂ ਵਿਚ ਲਗਾਤਾਰ ਦੂਜੇ ਦਿਨ ਤੇਜ਼ ਝੱਖੜ ਅਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਕਾਰਨ 1500 ਤੋਂ ਵੱਧ ਫਲਾਈਟਸ ਰੱਦ ਕਰਨੀਆਂ ਪਈਆਂ ਅਤੇ ਸਾਢੇ ਸੱਤ ਹਜ਼ਾਰ ਤੋਂ ਵੱਧ ਉਡਾਣਾਂ ਤੈਅ ਸਮੇਂ ਤੋਂ ਦੇਰ ਨਾਲ ਰਵਾਨਾ ਹੋਈਆਂ। ਨਿਊਯਾਰਕ ਸਿਟੀ, ਵਾਸ਼ਿੰਗਟਨ ਡੀ.ਸੀ., ਬੋਸਟਨ, ਫਿਲਾਡੈਲਫ਼ੀਆ, ਬਾਲਟੀਮੋਰ ਅਤੇ ਡੈਨਵਰ ਦੇ ਹਵਾਈ ਅੱਡਿਆਂ ’ਤੇ ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਮੁਸਾਫ਼ਰ ਫਸ ਗਏ। ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਅਮੈਰਿਕਨ ਏਅਰਲਾਈਨਜ਼ ਨੇ 250 ਫਲਾਈਟਸ ਰੱਦ ਕੀਤੀਆਂ ਜਦਕਿ ਸਾਊਥਵੈਸਟ ਏਅਰਲਾਈਨਜ਼ ਨੇ 370 ਉਡਾਣਾਂ ਰੱਦ ਹੋਣ ਦਾ ਐਲਾਨ ਕੀਤਾ।

Video Ad
Video Ad