ਕੈਲੀਫੋਰਨੀਆ, 11 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰੇਸੀ ਦੀ ਪੁਲਿਸ ਉਸ ਵੇਲੇ ਹੈਰਾਨ ਰਹਿ ਗਈ, ਜਦੋਂ 55 ਸਾਲ ਦਾ ਇੱਕ ਪੰਜਾਬੀ ਵਿਅਕਤੀ ਦੋ ਔਰਤਾਂ ਨੂੰ ਗੋਲੀ ਮਾਰਨ ਮਗਰੋਂ ਖੁਦ ਥਾਣੇ ਪਹੁੰਚ ਗਿਆ ਅਤੇ ਉਸ ਨੇ ਆਪਣੀ ਪਤਨੀ ਸਣੇ ਦੋ ਔਰਤਾਂ ਦੇ ਕਤਲ ਦਾ ਜੁਰਮ ਕਬੂਲ ਕਰ ਲਿਆ। 55 ਸਾਲਾ ਸਤਨਾਮ ਸੁਮਲ ਬੀਤੇ ਦਿਨ ਦੁਪਹਿਰ ਨੂੰ ਟਰੇਸੀ ਪੁਲਿਸ ਥਾਣੇ ਗਿਆ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ ਉਸ ਦੀ ਲਿਵ ਇਨ ਪਾਰਟਨਰ ਨੂੰ ਗੋਲੀ ਮਾਰ ਦਿੱਤੀ ਹੈ। ਇਹ ਸੁਣ ਕੇ ਪੁਲਿਸ ਅਧਿਕਾਰੀਆਂ ਦੇ ਵੀ ਹੋਸ਼ ਉਡ ਗਏ। ਉਨ੍ਹਾਂ ਨੇ ਸੁਮਲ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।
