ਟੈਕਸਸ, 28 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਟੈਕਸਸ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 18 ਸਾਲਾ ਨੌਜਵਾਨ ਨੇ ਆਪਣੇ ਹੀ ਪਰਿਵਾਰ ਦਾ ਕਤਲ ਕਰ ਦਿੱਤਾ। ਇਸ ਨੌਜਵਾਨ ਦਾ ਦਾਅਵਾ ਹੈ ਕਿ ਉਸ ਦੇ ਪਰਿਵਾਰਕ ਵਾਲੇ ਆਦਮਖੋਰ ਹਨ ਅਤੇ ਉਸ ਨੂੰ ਖਾਣ ਵਾਲੇ ਸਨ।
ਮਰਨ ਵਾਲਿਆਂ ਵਿੱਚ ਨੌਜਵਾਨ ਦੇ ਮਾਪੇ, ਇੱਕ ਵੱਡੀ ਭੈਣ ਅਤੇ ਇੱਕ ਪੰਜ ਸਾਲ ਦਾ ਭਰਾ ਸ਼ਾਮਲ ਹੈ। ਨਿਊਯਾਰਕ ਪੋਸਟ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਂ ਸੀਜ਼ਰ ਓਲਾਲਡ ਹੈ।
