Home ਅਮਰੀਕਾ ਅਮਰੀਕਾ ’ਚ ਪ੍ਰਵਾਸੀਆਂ ਦੀ ਐਂਟਰੀ ’ਤੇ ਰੋਕ ਵਾਲਾ ਟਾਈਟਲ-42 ਖਤਮ

ਅਮਰੀਕਾ ’ਚ ਪ੍ਰਵਾਸੀਆਂ ਦੀ ਐਂਟਰੀ ’ਤੇ ਰੋਕ ਵਾਲਾ ਟਾਈਟਲ-42 ਖਤਮ

0


ਮੈਕਸਿਕੋ ਸਰਹੱਦ ’ਤੇ ਪੁੱਜੇ ਹਜ਼ਾਰਾਂ ਪ੍ਰਵਾਸੀ
ਵਾਸ਼ਿੰਗਟਨ, 13 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਵਿੱਚ ਕੋਰੋਨਾ ਦੌਰਾਨ ਪ੍ਰਵਾਸੀਆਂ ਦੀ ਐਂਟਰੀ ’ਤੇ ਰੋਕ ਲਾਉਣ ਵਾਲੇ ਟਾਈਟਲ-42 ਦੀ ਮਿਆਦ ਅੱਜ ਖਤਮ ਹੋ ਗਈ। ਇਸ ਦੇ ਤਹਿਤ ਅਮਰੀਕਾ ਸਰਕਾਰ ਨੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜ ਦਿੱਤਾ ਸੀ, ਪਰ ਅੱਜ ਇਸ ਦੀ ਮਿਆਦ ਖਤਮ ਹੋਣ ਮਗਰੋਂ ਭਾਰਤੀਆਂ ਸਣੇ ਵੱਡੀ ਗਿਣਤੀ ਪ੍ਰਵਾਸੀ ਅਮਰੀਕਾ ਵਿੱਚ ਦਾਖ਼ਲ ਹੋਣ ਲਈ ਮੈਕਸਿਕੋ ਸਰਹੱਦ ’ਤੇ ਪਹੁੰਚਣੇ ਸ਼ੁਰੂ ਹੋ ਗਏ।