12 ਸਾਲਾ ਲੜਕੀ ਸਣੇ 8 ਲੋਕ ਜ਼ਖਮੀ
ਵਾਸ਼ਿੰਗਟਨ, 22 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਤਾਜ਼ਾ ਘਟਨਾ ਵਾਸ਼ਿੰਗਟਨ ਵਿੱਚ ਵਾਪਰੀ, ਜਿੱਥੇ ਗੋਲੀਆਂ ਲੱਗਣ ਕਾਰਨ ਇੱਕ 12 ਸਾਲ ਦੀ ਲੜਕੀ ਸਣੇ 8 ਲੋਕ ਜ਼ਖਮੀ ਹੋ ਗਏ।
ਪੈਟਰੋਲ ਸਰਵਿਸਜ਼ ਦੇ ਸਹਾਇਕ ਮੁਖੀ ਆਂਦਰੇ ਰਾਈਟ ਨੇ ਕਿਹਾ ਕਿ ਪੁਲਿਸ ਨੂੰ ਲੇਬੂਮ ਸਟ੍ਰੀਟ ’ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਦੋਂ ਟੀਮ ਮੌਕੇ ’ਤੇ ਪੁੱਜੀ ਤਾਂ ਉੱਥੇ ਗੋਲੀਆਂ ਲੱਗਣ ਕਾਰਨ 7 ਲੋਕ ਜ਼ਖਮੀ ਹਾਲਤ ਵਿੱਚ ਮਿਲੇ। ਇਨ੍ਹਾਂ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।