ਮਾਲਕ ਦੇ ਗੱਲੇ ਵਿਚੋਂ ਕੱਢ ਕੇ ਲੈ ਗਿਆ 10 ਹਜ਼ਾਰ ਡਾਲਰ
ਹਿਊਸਟਨ, 28 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 6 ਸਾਲਾ ਬੱਚੇ ਦੀ ਕਥਿਤ ਹੱਤਿਆ ਮਗਰੋਂ ਪਤਨੀ ਸਣੇ ਫਰਾਰ ਹੋਏ ਅਰਸ਼ਦੀਪ ਸਿੰਘ ਵਿਰੁੱਧ 10 ਹਜ਼ਾਰ ਡਾਲਰ ਚੋਰੀ ਕਰਨ ਦਾ ਦੋਸ਼ ਵੀ ਲੱਗਿਆ ਹੈ। ਟੈਕਸਸ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਇਕ ਕਨਵੀਨੀਐਂਸ ਸਟੋਰ ’ਤੇ ਕੰਮ ਕਰਦਾ ਸੀ ਅਤੇ ਮਾਲਕ ਦੇ ਗੱਲੇ ਵਿਚੋਂ 10 ਹਜ਼ਾਰ ਡਾਲਰ ਕੱਢ ਕੇ ਲੈ ਗਿਆ।