
ਡਾ. ਹਰਸ਼ਾ ਸਾਹਨੀ ਨੇ ਅਦਾਲਤ ਵਿਚ ਕਬੂਲ ਕੀਤਾ ਗੁਨਾਹ
ਨਿਊ ਜਰਸੀ, 17 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਵਿਖੇ ਭਾਰਤੀ ਮੂਲ ਦੀ ਔਰਤ ਨੇ ਦੋ ਨੌਕਰਾਣੀਆਂ ਦਾ ਮਿਹਨਤਾਨਾ ਨਾ ਦੇਣ ਅਤੇ ਜ਼ਬਰਦਸਤੀ ਆਪਣੇ ਕੋਲ ਰੱਖਣ ਦਾ ਦੋਸ਼ ਕਬੂਲ ਕਰ ਲਿਆ ਹੈ। ਅਦਾਲਤ ਵਿਚ ਹੋਏ ਸਮਝੌਤੇ ਮੁਤਾਬਕ ਹਰਸ਼ਾ ਸਾਹਨੀ ਨੂੰ 6 ਲੱਖ 42 ਹਜ਼ਾਰ ਡਾਲਰ ਅਦਾ ਕਰਨੇ ਹੋਣਗੇ। ਇਸ ਤੋਂ ਇਲਵਾ ਇਕ ਨੌਕਰਾਣੀ ਦੇ ਦਿਮਾਗ ਦੀ ਨਸ ਵਿਚ ਖੂਨ ਜੰਮਣ ਦੇ ਇਲਾਜ ਵਾਸਤੇ 2 ਲੱਖ ਡਾਲਰ ਦੀ ਵੱਖਰੀ ਅਦਾਇਗੀ ਕਰਨੀ ਹੋਵੇਗੀ।