Home ਤਾਜ਼ਾ ਖਬਰਾਂ ਅਮਰੀਕਾ ’ਚ ਭਾਰਤੀ ਮੂਲ ਦੀ ਵਨਿਤਾ ਗੁਪਤਾ ਦੀ ਨਾਮਜ਼ਦਗੀ ਨੂੰ ਲੈ ਕੇ ਫਸਿਆ ਪੇਚ

ਅਮਰੀਕਾ ’ਚ ਭਾਰਤੀ ਮੂਲ ਦੀ ਵਨਿਤਾ ਗੁਪਤਾ ਦੀ ਨਾਮਜ਼ਦਗੀ ਨੂੰ ਲੈ ਕੇ ਫਸਿਆ ਪੇਚ

0
ਅਮਰੀਕਾ ’ਚ ਭਾਰਤੀ ਮੂਲ ਦੀ ਵਨਿਤਾ ਗੁਪਤਾ ਦੀ ਨਾਮਜ਼ਦਗੀ ਨੂੰ ਲੈ ਕੇ ਫਸਿਆ ਪੇਚ

ਵਾਸ਼ਿੰਗਟਨ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤੀ ਮੂਲ ਦੀ ਵਨਿਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਦੇ ਰੂਪ ਵਿੱਚ ਨਾਮਜ਼ਦ ਕਰਨ ’ਤੇ ਸੈਨੇਟ ਦੀ ਨਿਆਇਕ ਕਮੇਟੀ ਬਰਾਬਰੀ ’ਤੇ ਵੰਡ ਗਈ। ਕਮੇਟੀ ਨੇ ਨਾਗਰਿਕ ਅਧਿਕਾਰਾਂ ਦੀ ਵਕੀਲ ਵਨਿਤਾ ਦੀ ਨਾਮਜ਼ਦਗੀ ’ਤੇ ਰਿਪਬਲੀਕਨ ਪਾਰਟੀ ਦੇ ਇਤਰਾਜ਼ਾਂ ਵਿਚਾਲੇ 11-11 ਵੋਟਾਂ ਪਾਈਆਂ। ਇਸ ਤਰ੍ਹਾਂ ਭਾਰਤੀ ਮੂਲ ਦੀ ਅਮਰੀਕੀ ਵਕੀਲ ਦੇ ਨਾਮ ਦੀ ਪੁਸ਼ਟੀ ਵਿੱਚ ਫਿਲਹਾਲ ਪੇਚ ਫਸ ਗਿਆ ਹੈ।
ਹੁਣ ਸੈਨੇਟ ਵਿੱਚ ਬਹੁਗਿਣਤੀ ਧਿਰ ਦੇ ਨੇਤਾ ਅਤੇ ਡੈਮੋਕਰੇਟ ਚਕ ਸ਼ੂਮਰ ਵਨਿਤਾ ਦੀ ਨਾਮਜ਼ਦਗੀ ’ਤੇ ਇੱਕ ਡਿਸਚਾਰਜ ਪ੍ਰਸਤਾਵ ਦਾਖ਼ਲ ਕਰਕੇ ਉਸ ਨੂੰ ਪੂਰਨ ਸੈਨੇਟ ਵੋਟ ਦੀ ਮਨਜ਼ੂਰੀ ਲਈ ਭੇਜ ਸਕਦੇ ਹਨ। ਇਸ ਤੋਂ ਬਾਅਦ ਜੇਕਰ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਹੁੰਦੀ ਹੈ ਤਾਂ 46 ਸਾਲਾ ਗੁਪਤਾ ਅਮਰੀਕੀ ਐਸੋਸੀਏਟ ਅਟਾਰਨੀ ਜਨਰਲ ਦੇ ਅਹੁਦੇ ’ਤੇ ਸੇਵਾ ਦੇਣ ਵਾਲੀ ਕਾਲੇ ਮੂਲ ਦੀ ਪਹਿਲੀ ਮਹਿਲਾ ਹੋਵੇਗੀ।
ਉਨ੍ਹਾਂ ਦੇ ਨਾਮ ਦੀ ਪੁਸ਼ਟੀ ਲਈ 100 ਤੋਂ ਵੱਧ ਅਮਰੀਕੀ ਸੰਗਠਨਾਂ ਨੇ ਸੈਨੇਟ ਨੂੰ ਬੇਨਤੀ ਕੀਤੀ ਹੈ। ਵੋਟਿੰਗ ਤੋਂ ਬਾਅਦ ਸੈਨੇਟ ਦੀ ਨਿਆਇਕ ਕਮੇਟੀ ਨੇ ਕਿਹਾ ਕਿ ਬਹੁਗਿਣਤੀ ਦਲ ਦੇ ਨੇਤਾ ਚਕ ਸ਼ੂਮਰ ਹੁਣ ਵਨਿਤਾ ਦੀ ਨਾਮਜ਼ਦਗੀ ਲਈ ਐਸ. ਰੇਸ. 27 ਤਜਵੀਜ਼ ਦੇ ਤਹਿਤ ਡਿਸਚਾਰਜ ਪ੍ਰਸਤਾਵ ਫਾਈਲ ਕਰਕੇ ਉਸ ਨੂੰ ਸੈਨੇਟ ਵਿੱਚ ਦਾਖ਼ਲ ਕਰ ਸਕਦੇ ਹਨ। ਇਸ ਵਿਚਕਾਰ ਕਮੇਟੀ ਦੇ ਰਿਪਬਲੀਕਨ ਮੈਂਬਰਾਂ ਨੇ ਸੈਨੇਟਰ ਤੇ ਨਿਆਇਕ ਕਮੇਟੀ ਦੇ ਪ੍ਰਧਾਨ ਡਿਕ ਡਰਬਿਨ ਨੂੰ ਪੱਤਰ ਲਿਖ ਕੇ ਗੁਪਤਾ ’ਤੇ ਦੂਜੀ ਪੁਸ਼ਟੀ ਦੀ ਸੁਣਵਾਈ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਗੁੰਮਰਾਹਕੁੰਨ ਬਿਆਨਾਂ ਲਈ ਜਵਾਬ ਦੇ ਸਕਣ। ਸੈਨੇਟ ਦੀ ਨਿਆਇਕ ਕਮੇਟੀ ਨੇ ਵਨਿਤਾ ਗੁਪਤਾ ’ਤੇ ਘੱਟ ਤੋਂ ਘੱਟ 4 ਮੁੱਦਿਆਂ ’ਤੇ ਕਮੇਟੀ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ।
ਰਿਪਬਲੀਕਨ ਮੈਂਬਰਾਂ ਨੇ ਇੱਕ ਚਿੱਠੀ ਵਿੱਚ ਲਿਖਿਆ ਕਿ ਵਨਿਤਾ ਨੇ ਯੋਗ ਇਮਿਊਨਿਟੀ ਨੂੰ ਖਤਮ ਕਰਨ ਦਾ ਸਮਰਥਨ ਕਰਨ, ਦਵਾਈਆਂ ਦੇ ਗ਼ੈਰ-ਅਪਰਾਧਕ ਕਰਨ ਦਾ ਸਮਰਥਨ ਕਰਨ, ਪੁਲਿਸ ਬਚਾਅ ਦਾ ਸਮਰਥਨ ਕਰਨ ਅਤੇ ਮੌਤ ਦੀ ਸਜ਼ਾ ਦੇ ਰਿਕਾਰਡ ਨੂੰ ਲੈ ਕੇ ਕੋਈ ਜਵਾਬ ਨਹੀਂ ਦਿੰਦਾ ਹੈ। ਉਨ੍ਹਾਂ ਨੂੰ ਆਪਣੇ ਗੁੰਮਰਾਹਕੁੰਨ ਬਿਆਨਾਂ ’ਤੇ ਸਫਾਈ ਦੇਣੀ ਚਾਹੀਦੀ ਹੈ।