ਨਸਲੀ ਸਲਾਹਕਾਰ ਬੋਰਡ ਦਾ ਮੈਂਬਰ ਬਣਿਆ ਉਦੇ ਤਾਂਬਰ
ਨਿਊ ਯਾਰਕ, 25 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਉੱਧਰ ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਅਹਿਮ ਅਹੁਦੇ ਨਾਲ ਨਿਵਾਜਿਆ ਗਿਆ। ਉਦੇ ਤਾਂਬਰ ਨੂੰ ਨਸਲੀ ਸਲਾਹਕਾਰ ਬੋਰਡ ਦਾ ਮੈਂਬਰ ਥਾਪ ਦਿੱਤਾ ਗਿਆ।
ਅਮਰੀਕਾ ਯੁਵਾ ਵਿਕਾਸ ਸੇਵਾਵਾਂ ’ਚ ਸ਼ਾਮਲ ਭਾਰਤੀ ਮੂਲ ਦੇ ਸੀ.ਈ.ਓ. ਉਦੇ ਤਾਂਬਰ ਨਿਊਯਾਰਕ ਸਿਟੀ ’ਚ ਨਵ-ਗਠਿਤ ਨਸਲੀ ਨਿਆਂ ਸਲਾਹਕਾਰੀ ਬੋਰਡ ਦੇ ਮੈਂਬਰ ਦੇ ਰੂਪ ’ਚ ਨਿਯੁਕਤ 15 ਮਾਹਰਾਂ ’ਚ ਸ਼ਾਮਿਲ ਹੋ ਗਏ।