ਫਿਲਾਡੇਲਫੀਆ, 30 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਤੋਂ ਭਾਰਤੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਫਿਲਾਡੇਲਫੀਆ ਵਿੱਚ ਭਾਰਤੀ ਮੂਲ ਦੇ 21 ਸਾਲਾ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਲੁੱਟ ਦੇ ਇਰਾਦੇ ਨਾਲ ਇਹ ਹਮਲਾ ਹੋਇਆ, ਜਿਸ ਵਿੱਚ ਇਸ ਵਿਦਿਆਰਥੀ ਦੀ ਜਾਨ ਚਲੀ ਗਈ।
ਮ੍ਰਿਤਕ ਵਿਦਿਆਰਥੀ ਦੀ ਪਛਾਣ 21 ਸਾਲ ਦੇ ਜੂਡ ਚਾਕੋ ਵਜੋਂ ਹੋਈ, ਜੋ ਕਿ ਭਾਰਤ ਦੇ ਕੇਰਲ ਸੂਬੇ ਨਾਲ ਸਬੰਧਤ ਹੈ।