ਨਿਊਯਾਰਕ ਪੁਲਿਸ ’ਚ ਪ੍ਰਤਿਮਾ ਭੁੱਲਰ ਨੂੰ ਮਿਲਿਆ ਵੱਡਾ ਰੈਂਕ
ਨਿਊਯਾਰਕ, 18 ਮਈ (ਹਮਦਰਦ ਨਿਊਜ਼ ਸਰਵਿਸ) : ਮਿਹਨਤ, ਲਗਨ ਤੇ ਸੇਵਾ ਭਾਵਨਾ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਪੰਜਾਬੀ ਅੱਜ ਕਈ ਦੇਸ਼ਾਂ ’ਚ ਤਰੱਕੀ ਦੀਆਂ ਬੁਲੰਦੀਆਂ ਛੂਹ ਰਹੇ ਨੇ। ਤਾਜ਼ਾ ਖ਼ਬਰ ਅਮਰੀਕਾ ਤੋਂ ਆ ਰਹੀ ਹੈ, ਜਿੱਥੇ ਨਿਊਯਾਰਕ ਸਿਟੀ ਪੁਲਿਸ ਵਿੱਚ ਤੈਨਾਤ ਪੰਜਾਬੀ ਮੂਲ ਦੀ ਮਹਿਲਾ ਪ੍ਰਤਿਮਾ ਭੁੱਲਰ ਨੂੰ ਤਰੱਕੀ ਦੇ ਕੇ ਕੈਪਟਨ ਬਣਾ ਦਿੱਤਾ ਗਿਆ ਤੇ ਅਮਰੀਕਾ ’ਚ ਇਹ ਰੈਂਕ ਹਾਸਲ ਕਰਨ ਵਾਲੀ ਪ੍ਰਤਿਮਾ ਭੁੱਲਰ ਪਹਿਲੀ ਏਸ਼ੀਆਈ ਮਹਿਲਾ ਬਣ ਗਈ ਹੈ।