ਕ੍ਰਿਪਾਨ ਕਾਰਨ ਐਨਬੀਏ ’ਚ ਨਹੀਂ ਮਿਲੀ ਐਂਟਰੀ
ਨਿਊਯਾਰਕ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਸਿੱਖਾਂ ਨਾਲ ਭੇਦਭਾਵ ਅਤੇ ਹਮਲੇ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਜਿੱਥੇ ਬੀਤੇ ਦਿਨ ਪੰਜਾਬੀ ਅਦਾਕਾਰ ਅਮਨ ਧਾਲੀਵਾਲ ’ਤੇ ਹਮਲਾ ਹੋਇਆ ਸੀ, ਉੱਥੇ ਅੱਜ ਮਨਦੀਪ ਸਿੰਘ ਨੂੰ ਐਨਬੀਏ ਵਿੱਚ ਐਂਟਰ ਨਹੀਂ ਹੋਣ ਦਿੱਤਾ ਗਿਆ, ਕਿਉਂਕਿ ਉਸ ਨੇ ਕ੍ਰਿਪਾਨ ਪਾਈ ਹੋਈ ਸੀ।
