ਅਮਰੀਕਾ ’ਚ ਹਰ ਰੋਜ਼ 30 ਲੱਖ ਤੋਂ ਵੱਧ ਲੋਕਾਂ ਨੂੰ ਲੱਗ ਰਿਹਾ ਕੋਰੋਨਾ ਦਾ ਟੀਕਾ

(FILES) In this file photo taken on August 5, 2020, in this image courtesy of the Henry Ford Health System, volunteers are given the Moderna mRNA-1273 Coronavirus Efficacy (COVE), in Detroit, Michigan. - Trucks and cargo planes are at the ready to distribute millions of doses of coronavirus vaccine across the United States, a complex task led by a four-star general that will ultimately proceed more slowly than initially expected. US Army General Gus Perna, in charge of logistics for the government's Operation Warp Speed, has been putting his troops -- a mix of soldiers and health experts -- through dry runs for weeks, in anticipation of the day when a vaccine is approved. (Photo by - / AFP) (Photo by -/AFP via Getty Images)

ਵਾਸ਼ਿੰਗਟਨ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਲਗਭਗ 1 ਤਿਹਾਈ ਅਬਾਦੀ ਨੂੰ ਹੁਣ ਤੱਕ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲੱਗ ਚੁੱਕਾ ਹੈ। ਵਾਈਟ ਹਾਊਸ ਦੇ ਕੋਵਿਡ ਡਾਟਾ ਡਾਇਰੈਕਟਰ ਸਾਈਰਸ ਸ਼ੇਹਪਰ ਦੇ ਮੁਤਾਬਕ ਦੇਸ਼ ਵਿੱਚ 10 ਕਰੋੜ ਤੋਂ ਵੱਧ ਲੋਕ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ। ਇਸ ਹਫ਼ਤੇ ਇੱਥੇ ਹਰ ਰੋਜ਼ ਔਸਤਨ 30 ਲੱਖ ਤੋਂ ਵੱਧ ਲੋਕਾਂ ਨੂੰ ਕੋੋਰੋਨਾ ਦਾ ਟੀਕਾ ਲਾਇਆ ਜਾ ਰਿਹਾ ਹੈ।
ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੁਨੀਆ ’ਚ 5 ਲੱਖ 39 ਹਜ਼ਾਰ 695 ਨਵੇਂ ਕੇਸ ਮਿਲੇ ਹਨ। ਇਸ ਦੌਰਾਨ 8379 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਅਮਰੀਕਾ ਵਿੱਚ 66 ਹਜ਼ਾਰ 154, ਤੁਰਕੀ, ’ਚ 44 ਹਜ਼ਾਰ 756 ਅਤੇ ਬ੍ਰਾਜ਼ੀਲ ਵਿੱਚ 41 ਹਜ਼ਾਰ 218 ਮਾਮਲੇ ਸਾਹਮਣੇ ਆਏ। ਦੁਨੀਆ ਵਿੱਚ ਹੁਣ ਤੱਕ 13.13 ਕਰੋੜ ਲੋਕ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇਨ੍ਹਾਂ ਵਿੱਚ 10.57 ਕਰੋੜ ਲੋਕ ਠੀਕ ਹੋ ਚੁੱਕੇ ਹਨ, ਜਦਕਿ 28.58 ਲੱਖ ਮਰੀਜ਼ਾਂ ਦੀ ਮੌਤ ਹੋਈ ਹੈ। ਕੋਰੋਨਾ ਮਾਮਲੇ ਵਧਣ ਕਾਰਨ ਇਟਲੀ ਵਿੱਚ ਤਿੰਨ ਦਿਨ ਦਾ ਲੌਕਡਾਊਨ ਲਾਇਆ ਗਿਆ। ਇਟਲੀ ਦੇ ਸਾਰੇ ਖੇਤਰ ਰੈਡ ਜ਼ੋਨ ਵਿੱਚ ਹਨ ਕਿਉਂਕਿ ਉੱਥੇ ਰੋਜ਼ਾਨਾ ਔਸਤਨ 20 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲ ਰਹੇ ਹਨ।
ਪਾਕਿਸਤਾਨ ਵਿੱਚ ਵੀ ਕੋਵਿਡ-19 ਦੀ ਤੀਜੀ ਲਹਿਰ ਤੇਜ਼ ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ ਇੱਥੇ 5 ਹਜ਼ਾਰ 20 ਨਵੇਂ ਮਰੀਜ਼ ਮਿਲੇ, ਜਦਕਿ 81 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਅਪ੍ਰੇਸ਼ਨ ਸੈਂਟਰ ਮੁਤਾਬਕ ਐਤਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਛੀ 60 ਹਜ਼ਾਰ 72 ਹੋ ਗਈ, ਜਦਕਿ ਮੌਤਾਂ ਦਾ ਅੰਕੜਾ 14 ਹਜ਼ਾਰ 778 ਗਿਆ ਹੈ। ਫਰਾਂਸ ਵਿੱਚ ਤੀਜੀ ਵਾਰ ਕੌਮੀ ਪੱਧਰ ਦੇ ਲੌਕਡਾਊਨ ਦਾ ਐਲਾਨ ਹੋ ਗਿਆ ਹੈ। ਮਰੀਜ਼ਾਂ ਦੀ ਗਿਣਤੀ ਵਧਣ ਅਤੇ ਹਸਪਤਾਲਾਂ ਵਿੱਚ ਬੈਡ ਦੇ ਸੰਕਟ ਨੂੰ ਦੇਖ ਕੇ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਉੱਧਰ ਬਰਤਾਨੀਆ ਵਿੱਚ ਆਕਸਫੋਰਡ ਦੀ ਐਸਟਰਾਜ਼ੇਨੇਕਾ ਵੈਕਸੀਨ ਲਗਵਾਉਣ ਬਾਅਦ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੁੱਲ 1 ਕਰੋੜ 80 ਲੱਖ ਲੋਕਾਂ ਨੂੰ ਕੰਪਨੀ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 30 ਲੋਕਾਂ ਨੂੰ ਕਲਾਟਿੰਗ ਦੀ ਸਮੱਸਿਆ ਹੋਈ ਹੈ।

Video Ad
Video Ad