
ਵਾਸ਼ਿੰਗਟਨ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ’ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਤਿੰਨ ਹਫਤਿਆਂ ਦੌਰਾਨ 18 ਸਾਲ ਤੋਂ ਵੱਧ ਉੇਮਰ ਦੇ 90 ਫੀਸਦੀ ਲੋਕ ਕੋਰੋਨਾ ਵੈਕਸੀਨ ਦੇ ਟੀਕੇ ਲਗਵਾ ਸਕਣਗੇ।ਦੱਸ ਦੇਈਏ ਇਕ ਸਮੇਂ ਕੋਰੋਨਾ ਕੇਸਾਂ ਦੇ ਮਾਮਲੇ ’ਚ ਅਮਰੀਕਾ ਨੰਬਰ 1 ’ਤੇ ਚੱਲ ਰਿਹਾ ਹੈ।
ਅਮਰੀਕਾ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਬਾਇਡਨ ਨੇ ਕਿਹਾ ਅਮਰੀਕਾ ’ਚ 90 ਫੀਸਦੀ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਅਗਲੇ ਹਫਤੇ ਯਾਨੀ ਕਿ 19 ਅਪ੍ਰੈਲ ਤੱਕ ਕੋਰੋਨਾ ਵੈਕਸੀਨ ਲਈ ਯੋਗ ਹੋਣਗੇ।ਨਾਲ ਹੀ 90 ਫੀਸਦੀ ਅਮਰੀਕੀਆਂ ਨੂੰ 5 ਮੀਲ ਦੇ ਦਾਇਰੇ ’ਚ ਵੈਕਸੀਨ ਲੈਣ ਦੀ ਸੁਵਿਧਾ ਉਪਲੱਬਧ ਕਰਾਈ ਜਾਵੇਗੀ।ਇਸ ਤੋਂ ਇਲਾਵਾ ਬਚੇ ਹੋਏ 10 ਫੀਸਦੀ ਬਾਲਗ 1 ਮਈ ਤੱਕ ਵੈਕਸੀਨ ਦੇ ਯੋਗ ਲੋਕਾਂ ਦੇ ਦਾਇਰੇ ’ਚ ਆ ਜਾਣਗੇ।
ਅਮਰੀਕਾ ’ਚ ਹੁਣ ਤੱਕ 3.10 ਕਰੋੜ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ।ਵਰਲਡੋਮੀਟਰ ਦੇ ਅੰਕੜਿਆਂ ਅਨੁਸਾਰ ਅਮਰੀਕਾ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ ਦੇ ਪਾਰ ਪਹੁੰਚ ਗਈ ਹੈ।ਤੇ ਹੁਣ ਤੱਕ 2.40 ਕਰੋੜ ਲੋਕ ਠੀਕ ਵੀ ਹੋ ਚੁੱਕੇ ਹਨ।
ਬਾਇਡਨ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ ਦੇ 27 ਸੂਬਿਆਂ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਬਾਇਡਨ ਨੇ ਕਿਹਾ ਕਿ ਲੋਕਾਂ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ।ਸੁਰੱਖਿਆ ਨਿਯਮਾਂ ’ਚ ਢਿੱਲ ਮਹਾਮਾਰੀ ਦੀ ਸਥਿਤੀ ਨੂੰ ਬਦਤਰ ਬਣਾ ਸਕਦੀ ਹੈ।ਬਾਇਡਨ ਨੇ ਗਵਰਨਰਸ ਨੂੰ ਮਾਸਕ ਜਰੂਰੀ ਕਰਨ ਦੇ ਨਿਰਦੇਸ਼ ਜਾਰੀ ਕਰਨ ਦੀ ਗੱਲ ਕਹੀ ਹੈ।
ਉਧਰ ਬਾਇਡਨ ਨੇ ਕੋਰੋਨਾ ਖਿਲਾਫ਼ ਵੈਕਸੀਨੇਸ਼ਨ ਦੀ ਰਫ਼ਤਾਰ ਨੂੰ ਹੋਰ ਵਧਾਉਣ ਦਾ ਟੀਚਾ ਤੈਅ ਕੀਤਾ ਸੀ।ਉਨ੍ਹਾਂ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਬਤੌਰ ਰਾਸ਼ਟਰਪਤੀ ਉਨਾਂ ਦੇ ਕਾਰਜਕਾਲ ਦੇ ਪਹਿਲੇ 100 ਦਿਨਾਂ ’ਚ 20 ਕਰੋੜ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇ। ਮੈਂ ਜਾਣਦਾ ਹਾਂ ਕਿ ਇਹ ਉਮੀਦ ਤੋਂ ਜ਼ਿਆਦਾ ਹੈ ਅਤੇ ਸਾਡੇ ਮੂਲ ਟੀਚੇ ਤੋਂ ਦੁੱਗਣਾ ਹੈ ਪਰ ਕੋਈ ਦੂਜਾ ਦੇਸ਼ ਇਸਦੇ ਕਰੀਬ ਵੀ ਨਹੀਂ ਆ ਸਕਦਾ।

