
ਫਿਲਾਡੈਲਫੀਆ ਦੇ ਸਕੂਲ ਨੇੜੇ ਵਾਪਰੀ ਘਟਨਾ
ਫਿਲਾਡੈਲਫੀਆ, 24 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਤਾਜ਼ਾ ਘਟਨਾ ਇਕ ਸਕੂਲ ਨੇੜੇ ਸਾਹਮਣੇ ਆਈ ਜਿਥੇ 2 ਸਾਲ ਦੀ ਇਕ ਬੱਚੀ ਸਣੇ 7 ਜਣਿਆਂ ’ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿਤਾ ਗਿਆ। ਪੈਨਸਿਲਵੇਨੀਆ ਸੂਬੇ ਦੇ ਫਿਲਾਡੈਲਫੀਆ ਸ਼ਹਿਰ ਨੇੜੇ ਹੋਈ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ 2 ਸਾਲਾ ਬੱਚੀ ਦੀ ਖੱਬੀ ਲੱਤ ਵਿਚ ਗੋਲੀ ਲੱਗੀ ਜਦਕਿ ਪੰਜ ਹੋਰ ਅੱਲ੍ਹੜ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਇਕ ਔਰਤ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ। ਫਿਲਾਡੈਲਫੀਆ ਦੇ ਜੇਮਜ਼ ਜੀ. ਬਲੇਨ ਸਕੂਲ ਨੇੜੇ ਵਾਪਰੀ ਘਟਨਾ ਨੂੰ ਤਿੰਨ ਬੰਦੂਕਧਾਰੀਆਂ ਨੇ ਅੰਜਾਮ ਦਿਤਾ ਜੋ ਹੁਣ ਤੱਕ ਫ਼ਰਾਰ ਦੱਸੇ ਜਾ ਰਹੇ ਹਨ।