ਅਮਰੀਕਾ ’ਚ 4 ਏਸ਼ੀਅਨ ਔਰਤਾਂ ਸਣੇ 8 ਜਣਿਆਂ ਦੀ ਗੋਲੀ ਮਾਰ ਕੇ ਹੱਤਿਆ

ਐਟਲਾਂਟਾ: ਅਮਰੀਕਾ ਦੇ ਐਟਲਾਂਟਾ ਸ਼ਹਿਰ ਵਿਚ ਏਸ਼ੀਅਨ ਮੂਲ ਦੀਆਂ ਚਾਰ ਔਰਤਾਂ ਸਣੇ 8 ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਤਿੰਨ ਵਾਰਦਾਤਾਂ ਮਸਾਜ ਪਾਰਲਰਾਂ ਵਿਚ ਵਾਪਰੀਆਂ ਅਤੇ ਹੁਣ ਤੱਕ ਇਸ ਮਾਮਲੇ ਵਿਚ ਇਕ ਸ਼ਖਸ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਐਟਲਾਂਟਾ ਪੁਲਿਸ ਦੇ ਮੁਖੀ ਰੌਡਨੀ ਬ੍ਰਾਇੰਟ ਨੇ ਦੱਸਿਆ ਕਿ ਪਹਿਲੀ ਵਾਰਦਾਤ ਐਟਲਾਂਟਾ ਤੋਂ 30 ਮੀਲ ਉਤਰ-ਪੱਛਮ ਵੱਲ ਸਥਿਤ ਐਕਵਰਥ ਵਿਖੇ ਵਾਪਰੀ ਜਥੇ ਇਕ ਸਪਾਅ ਵਿਚ ਤਿੰਨ ਔਰਤਾਂ ਦੀ ਮੌਤ ਹੋਈ ਜਦਕਿ ਸੜਕ ਦੇ ਦੂਜੇ ਪਾਸੇ ਸਥਿਤ ਇਕ ਹੋਰ ਸਪਾਅ ਵਿਚ ਇਕ ਔਰਤ ਦਾ ਕਤਲ ਕੀਤਾ ਗਿਆ। ਚਾਰੋ ਔਰਤਾਂ ਏਸ਼ੀਅਨ ਮੂਲ ਦੀਆਂ ਸਨ।

Video Ad
Video Ad