ਕਾਰ ’ਚ ਸ਼ਾਪਿੰਗ ਲਈ ਬੱਚਿਆਂ ਨੂੰ ਲੈ ਕੇ ਗਈ ਸੀ ਮਾਂ
ਟੈਕਸਸ, 22 ਜੂਨ, ਹ.ਬ. : ਅਮਰੀਕਾ ਦੇ ਹੈਰਿਸ ਕਾਊਂਟੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਉਥੇ ਇੱਕ ਮਾਂ ਦੀ ਗਲਤੀ ਨੇ ਬੇਟੇ ਦੀ ਜਾਨ ਲੈ ਲਈ। ਦਰਅਸਲ, ਮਾਂ ਪਾਰਟੀ ਦੇ ਚੱਕਰ ਵਿਚ ਅਪਣੇ ਪੰਜ ਸਾਲ ਦੇ ਬੱਚੇ ਨੂੰ ਕਾਰ ਵਿਚ ਭੁੱਲ ਗਈ। ਬੱਚਾ ਤਿੰਨ-ਚਾਰ ਘੰਟੇ ਪਿਆ ਰਿਹਾ ਅਤੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਬੱਚੇ ਦੀ ਮਾਂ ਦਾ ਕਾਰਨ ਕਾਰ ਵਿਚ ਹੋਣ ਵਾਲੀ ਗਰਮੀ ਹੈ।

