ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾ ਨੌਜਵਾਨ ਚੋਰੀ ਦੇ ਦੋਸ਼ ’ਚ ਭਰਾ ਸਣੇ ਗ੍ਰਿਫਤਾਰ

ਜਲੰਧਰ, 9 ਅਪੈ੍ਰਲ, ਹ.ਬ. : ਸੀਆਈਏ ਸਟਾਫ਼ ਦੀ ਟੀਮ ਨੇ ਚੌਗਿਟੀ ਦੇ ਕੋਲ ਤੋਂ ਚੰਡੀਗੜ੍ਹ ਤੋਂ ਚੋਰੀ ਕੀਤੇ ਗਏ ਪਲਸਰ ’ਤੇ ਫਰਜ਼ੀ ਨੰਬਰ ਲਾ ਕੇ ਘੁੰਮ ਰਹੇ ਦੋ ਸਕੇ ਭਰਾ ਚੌਗਿੱਟੀ ਖੇਤਰ ਵਿਚ ਫੜੇ ਹਨ। ਇਨ੍ਹਾਂ ਦੇ ਕਬਜ਼ੇ ਤੋਂ ਦੋ ਪਿਸਟਲ, ਮੈਗਜੀਨ ਅਤੇ 4 ਕਾਰਤੂਸ ਬਰਾਮਦ ਹੋਏ ਹਨ। ਦੋਵੇਂ ਫਿਲੌਰ ਅਕੈਡਮੀ ਵਿਚ ਨਵੇਂ ਰੰਗਰੂਟ ਨੂੰ ਟਰੇਨਿੰਗ ਦੇਣ ਵਾਲੇ ਸੇਵਾ ਮੁਕਤ ਸਬ ਇੰਸਪੈਕਟਰ ਦੇ ਬੇਟੇ ਹਨ।
ਪੁਲਿਸ ਨੇ 31 ਸਾਲ ਦੇ ਜਰਮਲ ਸਿੰਘ ਉਰਫ ਚੌਧਰੀ ਵਾਸੀ ਪਿੰਡ ਨੂਰਪੁਰ ਲੁਬਾਣਾ (ਕਪੂਰਥਲਾ) ਅਤੇ 29 ਸਾਲ ਦੇ ਉਸ ਦੇ ਛੋਟੇ ਭਰਾ ਜਰਨੈਲ ਸਿੰਘ ਜੈਲਾ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ। ਜਰਮਲ ਨੇ ਜੂਨ ਵਿਚ ਅਮਰੀਕਾ ਵਾਪਸ ਜਾਣਾ ਸੀ। ਉਥੇ ਉਸ ਦੀ ਪਤਨੀ ਅਤੇ 6 ਸਾਲ ਦੀ ਧੀ ਹੈ। ਕਰੰਸੀ ਕੇਸ ਵਿਚ ਜੈਲਾ 6 ਮਹੀਨੇ ਪਹਿਲਾਂ ਜ਼ਮਾਨਤ ’ਤੇ ਆਇਆ ਸੀ। ਜੈਲਾ ਨੇ ਮੰਨਿਆ ਕਿ ਪਿਛਲੇ ਮਹੀਨੇ ਚੰਡੀਗੜ੍ਹ ਗਿਆ ਤਾਂ ਪਲਸਰ ਬਾਈਕ ਚੋਰੀ ਕਰਕੇ ਲਿਆਇਆ ਸੀ।
ਜਰਮਲ ਨੇ ਦੱਸਿਆ ਕਿ 2008 ਵਿਚ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ਗਿਆ ਸੀ। ਇੱਥੇ ਉਸ ਨੇ ਬਗੈਰ ਵਰਕ ਪਰਮਿਟ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਮਰੀਕਾ ਸਿਟੀਜ਼ਨ ਲੜਕੀ ਲਾਲ ਵਿਆਹ ਕਰ ਲਿਆ। ਉਸ ਨੇ ਅਮਰੀਕਾ ਵਿਚ ਪੱਕੇ ਹੋਣ ਲਈ ਪੇਪਰ ਅਪਲਾਈ ਕੀਤੇ ਸੀ। ਅਮਰੀਕਾ ਸਰਕਾਰ ਨੇ ਉਸ ਨੂੰ ਹਦਾਇਤ ਦਿੱਤੀ ਸੀ ਕਿ ਉਹ ਅਪਣੇ ਕੰਟਰੀ ਆਊਟ ਹੋਵੇ ਫੇਰ ਲੀਗਲ ਤਰੀਕੇ ਨਾਲ ਅਮਰੀਕਾ ਆਵੇ। ਇਸ ਲਈ ਦਸੰਬਰ 2019 ਵਿਚ ਉਹ ਭਾਰਤ ਆ ਗਿਆ ਸੀ। ਫੇਰ ਇੰਦੌਰ ਤੋਂ ਦੋਵੇਂ ਪਿਸਟਲ ਲੱਖ ਰੁਪਏ ਵਿਚ ਖਰੀਦ ਲਿਆਇਆ। ਪੁਲਿਸ Îਇਹ ਪਤਾ ਲਾ ਰਹੀ ਹੈ ਕਿ ਇੰਦੌਰ ਵਿਚ ਕਿਸ ਅਪਰਾਧੀ ਕੋਲੋਂ ਪਿਸਟਲ ਖਰੀਦੇ ਸੀ।

Video Ad
Video Ad