ਅਮਰੀਕਾ ਤੇ ਇੰਗਲੈਂਡ ’ਚ 1200 ਉਡਾਣਾਂ ਰੱਦ

25 ਹਜ਼ਾਰ ਲੋਕ ਏਅਰਪੋਰਟ ’ਤੇ ਫਸੇ
ਨਿਊਯਾਰਕ, 21 ਜੂਨ, ਹ.ਬ. : ਯੂਰਪ ਤੋਂ ਲੈ ਕੇ ਅਮਰੀਕਾ ਤੱਕ ਛੁੱਟੀਆ ਮਨਾਉਣ ਦੇ ਲਈ ਨਿਕਲੇ ਯਾਤਰੀਆਂ ਦੀ ਏਅਰਪੋਰਟ ’ਤੇ ਮੁਸ਼ਕਲਾਂ ਸਟਾਫ ਸੰਕਟ ਦੇ ਚਲਦਿਆਂ ਘੱਟ ਨਹੀਂ ਹੋ ਰਹੀਆਂ। ਇੰਗਲੈਂਡ ਵਿਚ ਤਾਂ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਉਥੇ ਲਗਾਤਾਰ ਤੀਜੇ ਹਫਤੇ ਏਅਰਪੋਰਟ ’ਤੇ ਹਫੜਾ ਦਫੜੀ ਦਾ ਮਾਹੌਲ ਰਿਹਾ। ਸੋਮਵਾਰ ਨੂੰ ਯਾਤਰੀਆਂ ਦਾ ਪ੍ਰਬੰਧਨ ਕਰਨ ਵਿਚ ਨਾਕਾਮ ਰਹੇ ਲੰਡਨ ਦੇ ਹੀਥਰੋ ਏਅਰਪੋਰਟ ਦੇ ਅਧਿਕਾਰੀਆਂ ਨੂੰ ਜਹਾਜ਼ ਕੰਪਨੀਆਂ ਨੂੰ ਅਚਾਨਕ ਆਦੇਸ਼ ਦਿੱਤਾ ਕਿ ਉਹ ਅਪਣੀ 10 ਫੀਸਦੀ ਉਡਾਣਾਂ ਰੱਦ ਕਰ ਦੇਣ। ਇਸ ਕਾਰਨ ਕਰੀਬ 200 ਉਡਾਣਾਂ ਪ੍ਰਭਾਵਤ ਹੋ ਗਈਆਂ। ਇਸ ਨਾਲ ਕਰੀਬ 15 ਹਜ਼ਾਰ ਯਾਤਰੀ ਫਸ ਗਏ। ਯਾਤਰੀਆਂ ਦੇ ਨਾਲ ਹੀ ਏਅਰਪੋਰਟ ’ਤੇ ਹਜ਼ਾਰਾਂ ਸੂਟਕੇਸ ਦਾ ਢੇਰ ਲੱਗ ਗਿਆ। ਉਨ੍ਹਾਂ ਨੂੰ ਉਨ੍ਹਾਂ ਦੇ ਸਹੀ ਮਾਲਕ ਤੱਕ ਪਹੁੰਚਾਉਣ ਵਿਚ ਹਫਤੇ ਲੱਗ ਸਕਦੇ ਹਨ। ਉਧਰ ਅਮਰੀਕਾ ਵਿਚ ਵੀ ਛੁੱਟੀਆਂ ਮਨਾਉਣ ਨਿਕਲੇ ਲੋਕਾਂ ਦੀ ਯਾਤਰਾ ਵਿਚ ਖਲਲ ਪੈ ਗਿਆ। ਉਥੇ 921 ਉਡਾਣਾਂ ਰੱਦ ਹੋਈਆਂ। ਇਸ ਨਾਲ ਦਸ ਹਜ਼ਾਰ ਤੋਂ ਜ਼ਿਆਦਾ ਲੋਕ ਏਅਰਪੋਰਟ ’ਤੇ ਫਸ ਗਏ। ਇੰਗਲੈਂਡ ਦੇ ਨਾਲ ਆਇਰਲੈਂਡ, ਨੀਦਰਲੈਂਡਸ, ਫਰਾਂਸ ਵਿਚ ਵੀ ਸੈਲਾਨੀ ਲਗਾਤਾਰ ਉਡਾਣਾਂ ਰੱਦ ਹੋਣ ਕਾਰਨ ਏਅਰਪੋਰਟ ’ਤੇ ਫਸ ਗਏ ਹਨ। ਜਰਮਨੀ ਵਿਚ ਇਸੇ ਤਰ੍ਹਾਂ ਹੀ ਹਫੜਾ ਦਫੜਾ ਦਾ ਮਾਹੌਲ ਹੈ।
ਲਗਾਤਾਰ ਉਡਾਣਾਂ ਰੱਦ ਹੋਣ ਦਾ ਕਾਰਨ ਸਟਾਫ ਦੀ ਕਿੱਲਤ ਹੈ। ਕੋਰੋਨਾ ਤੋਂ ਪਹਿਲਾਂ ਇੰਗਲੈਂਡ ਵਿਚ 74 ਹਜ਼ਾਰ ਲੋਕ ਜਹਾਜ਼ ਕੰਪਨੀਆਂ ਵਿਚ ਕੰਮ ਕਰਦੇ ਸੀ। ਕੋਰੋਨਾ ਦੇ ਚਲਦਿਆਂ 30 ਹਜ਼ਾਰ ਲੋਕਾਂ ਦੀ ਛਾਂਟੀ ਕਰ ਦਿੱਤੀ ਗਈ । ਹੁਣ ਜਹਾਜ਼ ਸੇਵਾ ਮੁੜ ਪੜਟੀ ’ਤੇ ਪਰਤ ਚੁੱਕੀ ਹੈ ਪਰ ਸਟਾਫ ਨਹੀਂ ਆਇਆ। ਨਾਲ ਹੀ ਏਅਰਪੋਰਟ ’ਤੇ ਸਹਿਯੋਗੀ ਦੇ ਰੂਪ ਵਿਚ 66 ਹਜ਼ਾਰ ਸਟਾਫ ਵਿਚੋਂ ਵੱਡੀ ਗਿਣਤੀ ਵਿਚ ਲੋਕ ਜੌਬ ਤੋਂ ਹਟਾਏ ਜਾ ਚੁੱਕੇ ਹਨ। ਦੇਸ਼ ਵਿਚ ਅਲੱਗ ਅਲੱਗ ਸੈਕਟਰ ਵਿਚ 12,95,000 ਅਹੁਦੇ ਖਾਲੀ ਪਏ ਹਨ।

Video Ad
Video Ad