ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਵਿਰੁੱਧ ਮੁਕੱਦਮਾ ਸ਼ੁਰੂ
ਸਾਰਨੀਆ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰੇ ਪੰਜਾਬੀ ਟਰੱਕ ਡਰਾਈਵਰ ਵਿਰੁੱਧ ਮੰਗਲਵਾਰ ਨੂੰ ਸਾਰਨੀਆ ਦੀ ਅਦਾਲਤ ਵਿਚ ਮੁਕੱਦਮਾ ਸ਼ੁਰੂ ਹੋ ਗਿਆ। ਅਮਰੀਕਾ ਤੋਂ ਕੈਨੇਡਾ ਆ ਰਹੇ 25 ਸਾਲਾ ਹਰਵਿੰਦਰ ਸਿੰਘ ਦੇ ਟਰੱਕ ਵਿਚੋਂ ਕਥਿਤ ਤੌਰ ’ਤੇ 35 ਲੱਖ ਡਾਲਰ ਮੁੱਲ ਦੀ 62 ਕਿਲੋ ਕੋਕੀਨ ਬਰਾਮਦ ਕੀਤੀ ਗਈ ਅਤੇ ਬਾਰਡਰ ਅਫਸਰਾਂ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਆਰ.ਸੀ.ਐਮ.ਪੀ . ਦੇ ਸਪੁਰਦ ਕਰ ਦਿਤਾ। ਸਰਕਾਰੀ ਵਕੀਲ ਨੇ ਦੋਸ਼ ਲਾਇਆ ਕਿ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਬਰੈਂਪਟਨ ਦੇ ਹਰਵਿੰਦਰ ਸਿੰਘ ਨੇ ਕਈ ਆਨਲਾਈਨ ਲੇਖ ਪੜ੍ਹੇ ਜਿਨ੍ਹਾਂ ਵਿਚ ਨਸ਼ਿਆਂ ਦੀ ਖੇਪ ਬਾਰਡਰ ਪਾਰ ਲਿਜਾਣ ’ਤੇ ਮਿਲਣ ਵਾਲੀ ਰਕਮ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਸੀ।