
ਨਸ਼ੇ ’ਚ ਟੁੰਨ ਯਾਤਰੀ ਨੇ ਦੂਜੇ ਯਾਤਰੀ ’ਤੇ ਕੀਤਾ ਪਿਸ਼ਾਬ
ਨਵੀਂ ਦਿੱਲੀ, 5 ਮਾਰਚ (ਹਮਦਰਦ ਨਿਊਜ਼ ਸਰਵਿਸ) : ਜਹਾਜ਼ ਵਿੱਚ ਨਸ਼ੇ ਵਿੱਚ ਟੱਲੀ ਯਾਤਰੀ ਵੱਲੋਂ ਪਿਸ਼ਾਬ ਕਰਨ ਦੀ ਇੱਕ ਹੋਰ ਘਟਨਾ ਵਾਪਰੀ ਐ। ਇਸ ਦੌਰਾਨਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਨਸ਼ੇ ਵਿੱਚ ਟੁੰਨ ਇੱਕ ਯਾਤਰੀ ਨੇ ਦੂਜੇ ਯਾਤਰੀ ’ਤੇ ਪਿਸ਼ਾਬ ਕਰ ਦਿੱਤਾ। ਇਸ ਮਗਰੋਂ ਉਸ ਨੇ ਬੇਸ਼ੱਕ ਮਾਫ਼ੀ ਮੰਗ ਲਈ, ਪਰ ਹੁਣ ਵੀ ਉਸ ਦਾ ਖਹਿੜਾ ਛੁਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਉਸ ਵਿਰੁੱਧ ਕਾਰਵਾਈ ਹੋ ਸਕਦੀ ਐ।
ਨਿਊਯਾਰਕ ਤੋਂ ਦਿੱਲੀ ਆ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਨੰਬਰ 292 ਵਿੱਚ ਇਹ ਘਟਨਾ ਵਾਪਰੀ।