Home ਅਮਰੀਕਾ ਅਮਰੀਕਾ ਤੋਂ ਭਾਰਤ ਲਿਆਂਦਾ ਜਾਵੇਗਾ ਤਹੱਵੁਰ ਰਾਣਾ

ਅਮਰੀਕਾ ਤੋਂ ਭਾਰਤ ਲਿਆਂਦਾ ਜਾਵੇਗਾ ਤਹੱਵੁਰ ਰਾਣਾ

0


ਹਵਾਲਗੀ ਲਈ ਕੈਲੀਫੋਰਨੀਆ ਕੋਰਟ ਨੇ ਦਿੱਤੀ ਮਨਜ਼ੂਰੀ
ਵਾਸ਼ਿੰਗਟਨ, 18 ਮਈ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਦੀ ਜੇਲ੍ਹ ’ਚ ਬੰਦ ਮੁੰਬਈ ਅੱਤਵਾਦੀ ਹਮਲਿਆਂ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਕਿਉਂਕਿ ਕੈਲੀਫੋਰਨੀਆ ਦੀ ਕੋਰਟ ਨੇ ਰਾਣਾ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨੀ ਮੂਲ ਦੇ ਇਸ ਕੈਨੇਡੀਅਨ ਕਾਰੋਬਾਰੀ ਦੀ ਹਵਾਲਗੀ ਦੀ ਮੰਗ ’ਤੇ ਵਿਚਾਰ ਕਰਨ ਮਗਰੋਂ ਕੋਰਟ ਨੇ 48 ਪੰਨਿਆਂ ਦਾ ਹੁਕਮ ਜਾਰੀ ਕਰ ਦਿੱਤਾ।