Home ਅਮਰੀਕਾ ਅਮਰੀਕਾ ਦੀ ਝੀਲ ’ਚ ਡੁੱਬੇ ਦੋ ਹੋਰ ਭਾਰਤੀ ਨੌਜਵਾਨ

ਅਮਰੀਕਾ ਦੀ ਝੀਲ ’ਚ ਡੁੱਬੇ ਦੋ ਹੋਰ ਭਾਰਤੀ ਨੌਜਵਾਨ

0


ਬੀਤੇ ਹਫ਼ਤੇ ਤੋਂ ਲਾਪਤਾ ਸੀ ਦੋਵੇਂ ਵਿਦਿਆਰਥੀ
ਝੀਲ ’ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ
ਨਿਊਯਾਰਕ, 23 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਅਮਰੀਕਾ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਝੀਲ ਵਿੱਚੋਂ ਬਰਾਮਦ ਹੋਈਆਂ। ਇੰਡੀਆਨਾ ਯੂਨੀਵਰਸਿਟੀ ਦੇ ਇਹ ਦੋਵੇਂ ਵਿਦਿਆਰਥੀ ਪਿਛਲੇ ਹਫ਼ਤੇ ਝੀਲ ਵਿੱਚ ਲਾਪਤਾ ਹੋ ਗਏ ਸੀ, ਅੱਜ ਡੂੰਘੇ ਪਾਣੀ ਵਿੱਚੋਂ ਇਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ।
ਇੰਡੀਆਨਾ ਡਿਪਾਰਟਮੈਂਟ ਆਫ਼ ਨੈਚੁਰਲ ਰਿਸੋਰਸਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਦੋਵੇਂ ਭਾਰਤੀ ਵਿਦਿਆਰਥੀਆਂ ਦੀ ਸ਼ਨਾਖਤ 19 ਸਾਲ ਦੇ ਸਿਧਾਂਤ ਸ਼ਾਹ ਅਤੇ 20 ਸਾਲ ਦੇ ਆਰਿਅਨ ਵੈਦਿਆ ਵਜੋਂ ਹੋਈ, ਜੋ ਕਿ ਇੰਡੀਆਨਾ ਯੂਨੀਵਰਸਿਟੀ ਦੇ ਵਿਦਿਆਰਥੀ ਸਨ।