
ਚੰਬਾ, 26 ਜੁਲਾਈ, ਹ.ਬ. : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਚੁਰਾਹ ’ਚ ਮਹਿੰਦਰਾ ਕਾਰ 1000 ਫੁੱਟ ਹੇਠਾਂ ਖੱਡ ’ਚ ਡਿੱਗਣ ਕਾਰਨ ਗੁਰਦਾਸਪੁਰ ਦੇ ਤਿੰਨ ਨੌਜਵਾਨਾਂ ਸਮੇਤ 5 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁਰਦਾਸਪੁਰ ਦੇ ਰਾਜੀਵ ਵਰਮਾ ਜੋ ਕਿ ਇੱਕ ਫਾਇਨਾਂਸ ਕੰਪਨੀ ਵਿੱਚ ਬਤੌਰ ਸਰਵੇਅਰ ਕੰਮ ਕਰਦਾ ਸੀ, ਮੋਹਨ ਲਾਲ ਸਾਰੰਗਲ ਜੋ ਦੀਨਾਨਗਰ ਦਾ ਰਹਿਣ ਵਾਲਾ ਸੀ ਅਤੇ ਲੋਕ ਨਿਰਮਾਣ ਵਿਭਾਗ ਵਿੱਚ ਐਕਸੀਅਨ ਸੀ, ਜੋ ਕਿ ਪਠਾਨਕੋਟ ਵਿੱਚ ਤਾਇਨਾਤ ਸੀ ਅਤੇ ਹਲਕਾ ਦੀਨਾਨਗਰ ਵਿੱਚ ਰਹਿੰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸ਼ਰਮਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਇਕ ਫਾਈਨਾਂਸ ਕੰਪਨੀ ’ਚ ਬਤੌਰ ਸਰਵੇਅਰ ਕੰਮ ਕਰਦਾ ਸੀ ਅਤੇ ਹਿਮਾਚਲ ’ਚ ਇਕ ਕਾਰ ਪਹਿਲਾਂ ਹੀ ਖੱਡ ’ਚ ਡਿੱਗ ਗਈ ਸੀ, ਆਪਣੇ ਸਰਵੇਅਰ ਲਈ ਆਪਣੇ ਦੋਸਤਾਂ ਨਾਲ ਉਥੇ ਗਿਆ ਸੀ, ਜਿੱਥੇ ਕੰਪਨੀ ਨੇ ਉਸ ਨੂੰ ਆਪਣੀ ਮਹਿੰਦਰਾ ਬੋਲੈਰੋ ਪ੍ਰੋਵਾਈਡ ਕਰਵਾਈ ਜਿਸ ਤੋਂ ਬਾਅਦ ਉਹ ਆਪਣੀ ਕਾਰ ਨੂੰ ਹੇਠਾਂ ਛੱਡ ਕੇ ਕੰਪਨੀ ਦੀ ਕਾਰ ’ਤੇ ਹਿਮਾਚਲ ਤੋਂ ਆਏ 2 ਵਿਅਕਤੀਆਂ ਨੂੰ ਲੈ ਕੇ ਅੱਗੇ ਨਿਕਲ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਰਵੇ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਸਾਹਮਣੇ ਧੁੰਦ ਆ ਗਈ। ਉਨ੍ਹਾਂ ਨੂੰ ਰਸਤੇ ’ਚ ਹੀ ਕੁਝ ਦਿਖਾਈ ਨਹੀਂ ਦਿੱਤਾ ਅਤੇ ਕਾਰ ਹਜ਼ਾਰਾਂ ਫੁੱਟ ਹੇਠਾਂ ਖਾਈ ’ਚ ਜਾ ਡਿੱਗੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।